ਕੈਨੇਡਾ 31 ਅਗਸਤ ਤੋਂ ਬਾਅਦ ਵੀ ਅਫ਼ਗਾਨਿਸਤਾਨ ‘ਚ ਰੱਖੇਗਾ ਫ਼ੌਜ : PM ਟਰੂਡੋ

ਕੈਨੇਡਾ 31 ਅਗਸਤ ਤੋਂ ਬਾਅਦ ਵੀ ਅਫ਼ਗਾਨਿਸਤਾਨ ‘ਚ ਰੱਖੇਗਾ ਫ਼ੌਜ : PM ਟਰੂਡੋ

ਓਟਾਵਾ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਅਫਗਾਨਿਸਤਾਨ ‘ਚ ਤਾਇਨਾਤ ਉਨ੍ਹਾਂ ਦੇ ਦੇਸ਼ ਦੇ ਫੌਜੀ ਅਫਸਰ 31 ਅਗਸਤ ਦੀ ਸਮਾਂ ਸੀਮਾ ਖ਼ਤਮ ਹੋਣ ਦੇ ਬਾਅਦ ਵੀ ਉੱਥੋਂ ਕੂਚ ਨਹੀਂ ਕਰਨਗੇ। ਧਿਆਨ ਰਹੇ ਕਿ ਅਮਰੀਕਾ ਦੀ ਜੋਅ ਬਾਇਡਨ ਸਰਕਾਰ ਤੇ ਤਾਲਿਬਾਨ ਦਰਮਿਆਨ 31 ਅਗਸਤ ਤਕ ਬਚਾਅ ਕਾਰਵਾਈ ਨੂੰ ਪੂਰਾ ਕਰਨ ਲੈਣ ‘ਤੇ ਸਹਿਮਤੀ ਪ੍ਰਗਟਾਈ ਗਈ ਸੀ।

ਕੈਨੇਡਾਈ ਪੀਐੱਮ ਟਰੂਡੋ ਨੇ ਕਿਹਾ ਕਿ ਅਸੀਂ ਤਾਲਿਬਾਨ ‘ਤੇ ਦਬਾਅ ਬਣਾਉਂਦੇ ਰਹਾਂਗੇ ਕਿ ਉਹ ਲੋਕਾਂ ਨੂੰ ਉੱਥੋਂ ਜਾਣ ਦੀ ਇਜਾਜ਼ਤ ਦੇਣਾ ਜਾਰੀ ਰੱਖੇ। ਸਾਡੀ ਇਹ ਵਚਨਬੱਧਤਾ ਹੈ ਕਿ ਮੌਜੂਦਾ ਦੌਰ ‘ਚ ਅਫ਼ਗਾਨਿਸਤਾਨ ਦਾ ਖ਼ਾਤਮਾ ਨਾ ਹੋ ਸਕੇ। ਅਸੀਂ ਹਰ ਰੋਜ਼ ਵੱਧ ਤੋਂ ਵੱਧ ਲੋਕਾਂ ਨੂੰ ਆਪਣੇ ਸਹਿਯੋਗੀਆਂ ਨਾਲ ਮਿਲ ਕੇ ਉੱਥੋਂ ਕੱਢਣ ਦੀ ਕੋਸ਼ਿਸ਼ ਕਰਦੇ ਰਹਾਂਗੇ। ਜੀ-ਸੱਤ ਦੇ ਸਾਡੇ ਹੋਰ ਸਹਿਯੋਗੀਆਂ ਦੀ ਵੀ ਇਹੀ ਵਚਨਬੱਧਤਾ ਹੈ ਕਿ ਅਸੀਂ ਰਲ਼ ਮਿਲ ਕੇ ਵੱਧ ਤੋਂ ਵੱਧ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਾਂਗੇ।

Canada International