ਕੈਨੇਡਾ ਦਾਖਲ ਹੋਣ ਵਾਲਿਆਂ ਦੀ ਗਿਣਤੀ ਹੋਈ ਦੁੱਗਣੀ

ਕੈਨੇਡਾ ਦਾਖਲ ਹੋਣ ਵਾਲਿਆਂ ਦੀ ਗਿਣਤੀ ਹੋਈ ਦੁੱਗਣੀ

ਓਟਵਾ : ਪੂਰੀ ਤਰ੍ਹਾਂ ਵੈਕਸੀਨੇਸ਼ਨ ਕਰਵਾ ਚੁੱਕੇ ਅਮੈਰੀਕਨ ਸਿਟੀਜ਼ਨਜ਼ ਨੂੰ ਜਦੋਂ ਤੋਂ ਕੈਨੇਡਾ ਦਾਖਲ ਹੋਣ ਦੀ ਇਜਾਜ਼ਤ ਮਿਲੀ ਹੈ ਉਦੋਂ ਤੋਂ ਜ਼ਮੀਨੀ ਰਸਤੇ ਰਾਹੀਂ ਕੈਨੇਡਾ ਦਾਖਲ ਹੋਣ ਵਾਲਿਆਂ ਦੀ ਗਿਣਤੀ ਦੁੱਗਣੀ ਹੋ ਗਈ ਹੈ।
ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (ਸੀ ਬੀ ਐਸ ਏ) ਅਨੁਸਾਰ ਇੱਕ ਹਫਤੇ ਪਹਿਲਾਂ 103,344 ਕੈਨੇਡੀਅਨਜ਼ ਤੇ ਅਮੈਰੀਕਨਜ਼ ਨੇ ਸਰਹੱਦ ਪਾਰ ਕੀਤੀ ਜਦਕਿ 9 ਅਗਸਤ ਤੇ 15 ਅਗਸਤ ਦਰਮਿਆਨ 218,732 ਗੈਰ ਕਮਰਸ਼ੀਅਲ ਟਰੈਵਲਰਜ਼ ਨੇ ਸਰਹੱਦ ਪਾਰ ਕੀਤੀ। ਮਈ ਤੋਂ ਲੈ ਕੇ ਹੁਣ ਤੱਕ ਸਰਹੱਦ ਪਾਰ ਕਰਨ ਵਾਲਿਆਂ ਦੀ ਹਫਤਾਵਾਰੀ ਦਰ 100,000 ਦੇ ਨੇੜੇ ਤੇੜੇ ਦੱਸੀ ਜਾ ਰਹੀ ਹੈ।
ਇਨ੍ਹਾਂ ਅੰਕੜਿਆਂ ਵਿੱਚ ਕਮਰਸ਼ੀਅਲ ਟਰੱਕ ਡਰਾਈਵਰਾਂ ਦੀ ਗਿਣਤੀ ਸ਼ਾਮਲ ਨਹੀਂ ਹੈ, ਜਿਨ੍ਹਾਂ ਨੂੰ ਮਹਾਂਮਾਰੀ ਦੇ ਸ਼ੁਰੂ ਤੋਂ ਹੀ ਸਰਹੱਦ ਪਾਰ ਕਰਨ ਦੀ ਇਜਾਜ਼ਤ ਹੈ। ਅਗਸਤ 2020 ਵਿੱਚ ਇਸੇ ਹਫਤੇ ਦੌਰਾਨ ਟਰੈਵਲਰਜ਼ ਦੀ ਗਿਣਤੀ 74,562 ਜਦਕਿ 2019 ਵਿੱਚ ਮਹਾਂਮਾਰੀ ਸ਼ੁਰੂ ਹੋਣ ਤੋਂ ਪਹਿਲਾਂ ਇਹ ਅੰਕੜਾ 1,442,850 ਸੀ।

Canada