(Updated)
ਹਾਂਡਾ ਦੇ ਪਲਾਂਟ ਅਮਰੀਕਾ ਨਹੀਂ ਜਾ ਰਹੇ -ਅਨੀਤਾ ਅਨੰਦ
👉ਸਾਡਾ ਅਜਿਹੀ ਕੋਈ ਯੋਜਨਾ ਨਹੀਂ – ਹਾਂਡਾ
ਟੋਰਾਂਟੋ – (ਗੁਰਮੁੱਖ ਸਿੰਘ ਬਾਰੀਆ) – ਫੈਡਰਲ ਇੰਡਸਟਰੀ ਮਨਿਸਟਰ ਅਨੀਤਾ ਅਨੰਦ ਨੇ ਕਿਹਾ ਹੈ ਜਪਾਨੀ ਆਟੋ ਨਿਰਮਾਤਾ ਹਾਂਡਾ ਵੱਲੋਂ ਅਮਰੀਕਾ ‘ਚ ਪਲਾਂਟ ਲਿਜਾਣ ਦੀ ਕੋਈ ਪੁਸ਼ਟੀ ਨਹੀਂ ਕੀਤੀ ਗਈ। ਉਨ੍ਹਾਂ ਦਾਅਵਾ ਕੀਤਾ ਇਸ ਸੰਬੰਧੀ ਉਨ੍ਹਾਂ ਦਾ ਸੰਪਰਕ ਜਪਾਨੀ ਕੰਪਨੀ ਨਾਲ ਬਣਿਆ ਹੈ ਪਰ ਅਜਿਹੀ ਕੋਈ ਯੋਜਨਾ ਨਹੀਂ ਪਰ ਅੱਜ ਲਗਭਗ ਸਾਰੇ ਹੀ ਮੀਡੀਆ ਨੇ ਇਸ ਖ਼ਬਰ ਨੂੰ ਆਪਣੇ ਸੂਤਰਾਂ ਤੋਂ ਜਾਣਕਾਰੀ ਦੇ ਅਧਾਰ ‘ਤੇ ਛਾਪਿਆ ਗਿਆ ਸੀ ।
ਦੱਸਣਯੋਗ ਹੈ ਕਿ ਹਾਲੇ ਅਪਰੈਲ 2024 ਨੂੰ ਹੀ ਹਾਂਡਾ ਨੂੰ ਇਲੈਕਟਰਿਕ ਕਾਰਾਂ ਲਈ 15 ਬਿਲੀਅਨ ਦੀ ਸਬਸਿਡੀ ਫੈਡਰਲ ਸਰਕਾਰ ਵੱਲੋਂ ਦੇਣ ਦਾ ਐਲਾਨ ਕੀਤਾ ਗਿਆ ਸੀ ।
ਡੋਨਾਲਡ ਟਰੰਪ ਅਮਰੀਕੀ ਰਾਸ਼ਟਰਪਤੀ ਦੇ ਟੈਰਿਫ ਆਯਾਤ ਕਰਨ ਤੋਂ ਬਾਅਦ ਹਾਂਡਾ ਵੱਲੋਂ ਉਨ੍ਹਾਂ ਕਾਰਾਂ ਦੇ ਅਗਾਊਂ ਪਲਾਂਟ ਅਮਰੀਕਾ’ਚ ਲਾਉਣ ਦੀਆਂ ਕਨਸੋਆਂ ਮੀਡੀਆ ‘ਚ ਹਨ । ਪਰ ਹਾਲੇ ਤੱਕ ਲਿਬਰਲ ਸਰਕਾਰ ਦਾਅਵਾ ਕਰ ਰਹੀ ਹੈ ਕੀ ਆਟੋ -ਨਿਰਮਾਤਾ ਕੰਪਨੀ ਵੱਲੋਂ.ਅਜਿਹਾ ਕੋਈ ਬਿਆਨ ਅਧਿਕਾਰਤ ਤੌਰ ‘ਤੇ ਨਹੀਂ ਆਇਆ ।
ਦੂਜੇ ਪਾਸੇ ਕੁਝ ਸਮਾਂ ਪਹਿਲਾਂ ਹੀ ਹਾਂਡਾ ਦੇ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਉਹ ਐਲਵਿਨ ਸਥਿੱਤ ਆਪਣੇ ਪਲਾਂਟ ਨੂੰ ਅਮਰੀਕਾ ਲਿਜਾਣ ਦੀ ਕੋਈ ਯੋਜਨਾਂ ਰਹੀ ਰੱਖਦੇ ਅਤੇ ਮੁਕੰਮਲ ਰੂਪ ‘ਚ ਸਾਰਾ ਨਿਰਮਾਣ ਕੈਨੇਡਾ ‘ਚ ਹੀ ਹੋਵੇਗਾ ।