ਕੁਝ ਥਾਂਵਾਂ ਵਿਕਰੀ ਲਈ ਨਹੀਂ ਹੁੰਦੀਆਂ – ਮਾਰਕ ਕਾਰਨੀ
👉ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ‘ਚ ਕੈਨੇਡਾ ਦੀ ਪ੍ਰਭੂਸੱਤਾ ‘ਤੇ ਦਿੱਤਾ ਸਪੱਸ਼ਟ ਜਵਾਬ
———ਗੁਰਮੁੱਖ ਸਿੰਘ ਬਾਰੀਆ—-
ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਰਮਿਆਨ ਹੋਈ ਗੱਲਬਾਤ ਦੇ ਕੁਝ ਅੰਸ਼:
* ਪ੍ਰਧਾਨ ਮੰਤਰੀ ਮਾਰਕ ਕਾਰਨੀ ਅੱਜ ਸਵੇਰੇ 11.40 ‘ਤੇ ਵਾਈਟ ਹਾਊਸ ਪੁੱਜੇ, ਜਿੱਥੇ ਅਮਰੀਕੀ ਰਾਸ਼ਟਰਪਤੀ ਨੇ ਵਾਈਟ ਹਾਊਸ ਦੇ ਮੁੱਖ ਦੁਆਰ ‘ਤੇ ਉਹਨਾਂ ਦਾ ਸਵਾਗਤ ਕੀਤਾ।
* ਵਾਈਟ ਹਾਊਸ ‘ਚ ਆਹਮੋ-ਸਾਹਮਣੇ ਹੋਈ ਗੱਲਬਾਤ ਅਤੇ ਮੀਡੀਆ ਰੂ-ਬਰੂ ਦੇ ਸ਼ੁਰੂਆਤ ਦੌਰ ‘ਚ ਦੋਵਾਂ ਆਗੂਆਂ ਨੇ ਇੱਕ-ਦੂਜੇ ਪ੍ਰਤੀ ਚੰਗੇ ਸ਼ਬਦ ਵਰਤੇ ।
• ਮੀਡੀਆ ਵੱਲੋਂ ਸਵਾਲਾਂ ਦੀ ਲੜੀ ਨੇ ਗੱਲਬਾਤ ਦੀ ਦਿਸ਼ਾ ਟਰੰਪ ਦੇ ਕੈਨੇਡਾ ਨੂੰ 51ਵਾਂ ਸੂਬਾ ਬਣਾਉਣ ਦੇ ਬਿਆਨਾਂ ਵੱਲ ਮੋੜ ਦਿੱਤੀ ਜਿਸ ਦੌਰਾਨ ਅਮਰੀਕੀ ਰਾਸ਼ਟਰਪਤੀ ਨੇ ਮੁੜ ਕੈਨੇਡਾ ਨੂੰ ਅਮਰੀਕਾ ਦਾ ਹਿੱਸਾ ਬਣਾਉਣ ਦੀ ਗੱਲ ਕੀਤੀ ਤਾਂ ਕੈਨੇਡਾ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ “ ਕੁਝ ਥਾਂਵਾਂ ਵਿਕਰੀ ਲਈ ਨਹੀਂ ਹੁੰਦੀਆਂ ਜਿਵੇਂ ਕਿ ਬਰਮਿੰਘਮ ਪੈਲਿਸ ਅਤੇ ਵਾਈਟ ਹਾਊਸ , ਉਵੇਂ ਹੀ ਕੈਨੇਡਾ ਵਿਕਰੀ ‘ਤੇ ਨਹੀਂ ਬਲ ਕਿ ਅਮਰੀਕਾ ਦੇ ਵਪਾਰਕ ਭਾਈਵਾਲ਼ ਹੋਣ ਦੇ ਨਾਤੇ ਮਿਲ ਕੇ ਕੰਮ ਕਰਨਾ ਚਾਹੁੰਦਾ ਹੈ।
* ਵਪਾਰ :
ਟਰੰਪ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਅਮਰੀਕੀ ਰਾਸ਼ਟਰਪਤੀ ਨੇ ਦਾਅਵਾ ਕੀਤਾ ਅਮਰੀਕਾ ਨੂੰ ਕੈਨੇਡਾ ਨਾਲ ਵਪਾਰ ‘ਚ ਘਾਟਾ ਪੈ ਰਿਹਾ ਹੈ, ਇਸ ਕਰਕੇ ਹੁਣ ਅਮਰੀਕਾ ਨੂੰ ਕੈਨੇਡਾ ਦੀਆਂ ਕਾਰਾਂ ਅਤੇ ਲੱਕੜ ਦੀ ਲੋੜ ਨਹੀਂ ਪਰ ਇਸ ਦੇ ਜਵਾਬ ‘ਚ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ ਦੋਵਾਂ ਦੇਸ਼ਾਂ ਦੇ ਵਪਾਰਕ ਮੱਤਭੇਦ “ਮੁਕਤ ਵਪਾਰ “ ਸਮਝੌਤੇ ਦੀ ਰੌਸ਼ਨੀ ‘ਚ ਗੱਲਬਾਤ ਕਰਕੇ ਸੁਝਾਉਣੇ ਚਾਹੀਦੇ ਹਨ ।
* ਵਾਈਟ ਹਾਊਸ ‘ਚ ਮੌਜੂਦ ਮੀਡੀਆ ਨੇ ਦੋਵਾਂ ਮੁਲਕਾਂ ਦੇ ਵਪਾਰਕ ਰਿਸ਼ਤਿਆਂ ‘ਤੇ ਅਧਾਰਿਤ ਸਵਾਲ ਕਰਨ ਦੀ ਬਜਾਏ ਟਰੰਪ ਦੇ 51 ਵੀਂ ਸਟੇਟ ‘ਤੇ ਕੇਂਦਰਿਤ ਰਹੇ ।
(ਚਲਦਾ)
ਕੁਝ ਥਾਂਵਾਂ ਵਿਕਰੀ ਲਈ ਨਹੀਂ ਹੁੰਦੀਆਂ – ਮਾਰਕ ਕਾਰਨੀ
