ਅੱਤਵਾਦ ਵਪਾਰ ਅਤੇ ਗੱਲਬਾਤ ਇਕੱਠੇ ਨਹੀਂ ਚੱਲ ਸਕਦੇ – ਨਰਿੰਦਰ ਮੋਦੀ
👉ਰਾਸ਼ਟਰ ਦੇ ਨਾਂਅ ਸੰਬੋਧਨ ‘ਚ ਸੰਬੋਧਨ
‘ਚ ਪਾਕਿਸਤਾਨ ਨੂੰ ਦਿੱਤਾ ਸਪੱਸ਼ਟ ਜਵਾਬ
ਰਾਸ਼ਟਰ ਨੂੰ ਆਪਣੇ ਸੰਬੋਧਨ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਜੇਕਰ ਭਾਰਤ ਅਤੇ ਪਾਕਿਸਤਾਨ ਵਿਚਕਾਰ ਗੱਲਬਾਤ ਹੋਵੇਗੀ, ਤਾਂ ਉਹ ਸਿਰਫ਼ ਅੱਤਵਾਦ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ‘ਤੇ ਹੋਵੇਗੀ…ਭਾਰਤ ਦਾ ਸਟੈਂਡ ਸਪੱਸ਼ਟ ਰਿਹਾ ਹੈ, ਅੱਤਵਾਦ, ਵਪਾਰ ਅਤੇ ਗੱਲਬਾਤ ਇਕੱਠੇ ਨਹੀਂ ਹੋ ਸਕਦੇ।”
ਦੱਸਣਯੋਗ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੋਵਾਂ ਮੁਲਕਾਂ ‘ਚ ਸ਼ਾਂਤੀ ਸਮਝੌਤਾ ਕਰਾਉਣ ਦਾ ਦਾਅਵਾ ਕੀਤਾ ਸੀ ਅਤੇ ਇਹ ਵੀ ਕਿਹਾ ਸੀ ਕਿ ਉਹ ਦੋਵਾਂ ਮੁਲਕਾਂ ‘ਚ ਚਿਰੋਕਣੇ ਵਿਵਾਦਤ ਮੁੱਦੇ ਕਸ਼ਮੀਰ ਨੂੰ ਹੱਲ ਕਰਾਉਣ ‘ਚ ਮਦਦ ਕਰ ਸਕਦੇ ਹਨ ।
(ਗੁਰਮੁੱਖ ਸਿੰਘ ਬਾਰੀਆ)