ਕਾਬੁਲ
ਕਾਬੁਲ ਹਵਾਈ ਹੱਡੇ ਦੇ ਬਾਹਰ ਅੱਜ ਹੋਏ 2 ਬੰਬ ਧਮਾਕਿਆਂ ’ਚ ਘੱਟੋ-ਘੱਟ 13 ਜਣਿਆਂ ਦੀ ਮੌਤ ਹੋ ਗਈ ਤੇ ਸੈਂਕੜੇ ਹੋਰ ਜ਼ਖ਼ਮੀ ਹੋ ਗਏ ਹਨ। ਇਨ੍ਹਾਂ ਧਮਾਕਿਆਂ ’ਚ ਚਾਰ ਅਮਰੀਕੀ ਜਵਾਨ ਹਲਾਕ ਹੋਏ ਹਨ। ਮਿ੍ਰਤਕਾਂ ਵਿੱਚ ਬੱਚੇ ਵੀ ਸ਼ਾਮਲ ਹਨ। ਰਿਪੋਰਟਾਂ ਮੁਤਾਬਕ ਮ੍ਰਿਤਕਾਂ ਦੀ ਗਿਣਤੀ ਵੱਧ ਸਕਦੀ ਹੈ। ਇਹ ਧਮਾਕੇ ਕਾਬੁਲ ਹਵਾਈ ਅੱਡੇ ਦੇ ਬਾਹਰ ਉਸ ਸਮੇਂ ਹੋਏ ਹਨ ਜਦੋਂ ਮੁਲਕ ’ਤੇ ਤਾਲਿਬਾਨ ਦੇ ਕਬਜ਼ੇ ਮਗਰੋਂ ਵੱਡੀ ਗਿਣਤੀ ’ਚ ਲੋਕ ਅਫ਼ਗਾਨਿਸਤਾਨ ਛੱਡਣ ਲਈ ਹਵਾਈ ਅੱਡੇ ਬਾਹਰ ਇਕੱਠੇ ਹੋਏ ਹਨ। ਪੱਛਮੀ ਮੁਲਕਾਂ ਨੇ ਅੱਜ ਦਿਨ ਸਮੇਂ ਹੀ ਹਵਾਈ ਅੱਡੇ ’ਤੇ ਸੰਭਾਵੀ ਅਤਿਵਾਦੀ ਹਮਲੇ ਦੀ ਚਿਤਾਵਨੀ ਦਿੱਤੀ ਸੀ। ਉੱਧਰ ਤਾਲਿਬਾਨ ਨੇ ਇਸ ਆਤਮਘਾਤੀ ਹਮਲੇ ’ਚ ਆਪਣਾ ਹੱਥ ਹੋਣ ਤੋਂ ਇਨਕਾਰ ਕੀਤਾ ਹੈ। ਸੂਤਰਾਂ ਅਨੁਸਾਰ ਇਸ ਹਮਲੇ ’ਚ ਕੁਝ ਅਮਰੀਕੀ ਲੋਕਾਂ ਦੀ ਮੌਤ ਵੀ ਹੋਈ ਹੈ। ਪੈਂਟਾਗਨ ਨੇ ਕਾਬੁਲ ’ਚ ਧਮਾਕਿਆਂ ਦੀ ਪੁਸ਼ਟੀ ਕੀਤੀ ਹੈ ਅਤੇ ਰੂਸੀ ਵਿਦੇਸ਼ ਮੰਤਰੀ ਨੇ ਮ੍ਰਿਤਕਾਂ ਦੇ ਅੰਕੜੇ ਦੱਸੇ ਹਨ। ਅਮਰੀਕੀ ਪੈਂਟਾਗਨ ਦੇ ਪ੍ਰੈੱਸ ਸਕੱਤਰ ਜੌਹਨ ਕਿਰਬੀ ਨੇ ਕਿਹਾ ਕਿ ਪਹਿਲਾ ਧਮਾਕਾ ਕਾਬੁਲ ਹਵਾਈ ਅੱਡੇ ਦੇ ਐਬੇ ਗੇਟ ਨੇੜੇ ਹੋਇਆ ਜਦਕਿ ਦੂਜਾ ਧਮਾਕਾ ਗੇਟ ਨੇੜਲੇ ਬੈਰੋਨ ਹੋਟਲ ਨੇੜੇ ਹੋਇਆ। ਮੌਕੇ ’ਤੇ ਹਾਜ਼ਰ ਇਕ ਅਫ਼ਗਾਨ ਨਾਗਰਿਕ ਆਦਮ ਖਾਨ ਨੇ ਦੱਸਿਆ ਕਿ ਇੱਕ ਧਮਾਕਾ ਉਸ ਸਮੇਂ ਹੋਇਆ ਜਦੋਂ ਵੱਡੀ ਗਿਣਤੀ ’ਚ ਲੋਕ ਹਵਾਈ ਅੱਡੇ ਅੰਦਰ ਦਾਖਲ ਹੋਣ ਦੀ ਉਡੀਕ ਕਰ ਰਹੇ ਸਨ। ਉਸ ਨੇ ਦੱਸਿਆ ਕਿ ਇਸ ਧਮਾਕੇ ’ਚ ਕਈ ਲੋਕ ਮਾਰੇ ਗਏ ਹਨ ਤੇ ਕਈ ਜ਼ਖ਼ਮੀ ਹੋਏ। ਕਈ ਲੋਕਾਂ ਦੇ ਸਰੀਰ ਦੇ ਅੰਗ ਵੀ ਧਮਾਕੇ ’ਚ ਉੱਡ ਗਏ ਹਨ। ਜ਼ਿਕਰਯੋਗ ਹੈ ਕਿ ਕਈ ਮੁਲਕਾਂ ਨੇ ਦਿਨੇ ਅਫ਼ਗਾਨਿਸਤਾਨ ਵਿਚਲੇ ਆਪਣੇ ਲੋਕਾਂ ਨੂੰ ਆਤਮਘਾਤੀ ਅਤਿਵਾਦੀ ਹਮਲੇ ਦੀ ਚਿਤਾਵਨੀ ਦਿੰਦਿਆਂ ਹਵਾਈ ਅੱਡੇ ’ਤੇ ਜਾਣ ਤੋਂ ਵਰਜਿਆ ਸੀ। ਤਾਲਿਬਾਨ ਦੇ ਬੁਲਾਰੇ ਜ਼ਬੀਉਲ੍ਹਾ ਮੁਜਾਹਿਦ ਇਸ ਹਮਲੇ ਦੀ ਨਿੰਦਾ ਕਰਦਿਆਂ ਇਸ ’ਚ ਹੱਥ ਹੋਣ ਤੋਂ ਇਨਕਾਰ ਕੀਤਾ ਹੈ। ਇਸ ਤੋਂ ਪਹਿਲਾਂ ਦਿਨੇ ਤਾਲਿਬਾਨ ਨੇ ਹਵਾਈ ਅੱਡੇ ਦੇ ਇੱਕ ਗੇਟ ’ਤੇ ਇਕੱਠੇ ਹੋਏ ਲੋਕਾਂ ਨੂੰ ਖਿੰਡਾਉਣ ਲਈ ਜਲਤੋਪਾਂ ਦੀ ਵਰਤੋਂ ਕੀਤੀ ਸੀ।ਇਸੇ ਦੌਰਾਨ ਬਰਤਾਨੀਆ ਨੇ ਆਪਣੀਆਂ ਹਵਾਈ ਸੇਵਾਵਾਂ ਨੂੰ ਨੋਟਿਸ ਜਾਰੀ ਕਰਕੇ ਕਿਹਾ ਹੈ ਕਿ ਅਫ਼ਗਾਨਿਸਤਾਨ ਦੇ ਉੱਪਰੋਂ 25000 ਫੁੱਟ ਤੋਂ ਹੇਠਾਂ ਜਹਾਜ਼ ਨਾਲ ਉਡਾਏ ਜਾਣ