5 ਸਤੰਬਰ ਨੂੰ ਮਿਸੀਸਾਗਾ ਵਿੱਚ ਲਾਇਆ ਜਾ ਰਿਹਾ ਹੈ ਕਾਊਂਸਲਰ ਕੈਂਪ

5 ਸਤੰਬਰ ਨੂੰ ਮਿਸੀਸਾਗਾ ਵਿੱਚ ਲਾਇਆ ਜਾ ਰਿਹਾ ਹੈ ਕਾਊਂਸਲਰ ਕੈਂਪ

ਟੋਰਾਂਟੋ, 26 ਅਗਸਤ (ਪੋਸਟ ਬਿਊਰੋ) : ਕਾਊਂਸਲੇਟ ਜਨਰਲ ਆਫ ਇੰਡੀਆ, ਟੋਰਾਂਟੋ ਵੱਲੋਂ ਐਤਵਾਰ 5 ਸਤੰਬਰ ਨੂੰ ਮਿਸੀਸਾਗਾ ਵਿੱਚ ਕਾਊਂਸਲਰ ਕੈਂਪ ਲਾਇਆ ਜਾ ਰਿਹਾ ਹੈ।

ਇਸ ਦੌਰਾਨ ਕਾਊਂਸਲਰ ਸਬੰਧਤ ਕਈ ਤਰ੍ਹਾਂ ਦੇ ਮੁੱਦੇ ਜਿਵੇਂ ਕਿ ਪਾਸਪੋਰਟ, ਵੀਜ਼ਾ, ਓਸੀਆਈ, ਅਟੈਸਟੇਸ਼ਨ, ਪੀਸੀਸੀ, ਸਰੈਂਡਰ ਸਰਟੀਫਿਕੇਟ ਤੇ ਲਾਈਫ ਸਰਟੀਫਿਕੇਟ ਆਦਿ ਹੱਲ ਕੀਤੇ ਜਾਣਗੇ। ਇਨ੍ਹਾਂ ਦੇ ਵੇਰਵੇ ਹੇਠ ਲਿਖੇ ਅਨੁਸਾਰ ਹਨ :

ਕਾਊਂਸਲਰ ਕੈਂਪ ਦੀ ਥਾਂ

ਮਿਤੀ

ਸਮਾਂ

ਹਿੰਦੂ ਹੈਰੀਟੇਜ ਸੈਂਟਰ, 6300 ਮਿਸੀਸਾਗਾ ਰੋਡ, ਮਿਸੀਸਾਗਾ, ਓਨਟਾਰੀਓ, ਐਲ 5 ਐਨ ਆਈ ਏ7

ਐਤਵਾਰ, 5 ਸਤੰਬਰ 2021

ਸਵੇਰੇ 10:00 ਵਜੇ ਤੋਂ ਦੁਪਹਿਰ ਦੇ 1:00 ਵਜੇ ਤੱਕ

2· ਓਨਟਾਰੀਓ ਵਿੱਚ ਲਾਕਡਾਊਨ ਹਟਾਏ ਜਾਣ ਦੇ ਮੱਦੇਨਜ਼ਰ ਕਾਊਂਸਲੇਟ ਜਨਰਲ ਆਫ ਇੰਡੀਆ ਨੇ ਭਾਰਤੀ ਕਮਿਊਨਿਟੀ ਨੂੰ ਦਰਪੇਸ਼ ਦਿੱਕਤਾਂ ਹੱਲ ਕਰਨ ਲਈ ਮਿਸੀਸਾਗਾ ਵਰਗੀ ਲੋਕੇਸ਼ਨ ਉੱਤੇ ਇਹ ਕੈਂਪ ਲਾਉਣ ਦਾ ਫੈਸਲਾ ਕੀਤਾ ਹੈ। ਇਸ ਲਈ ਭਾਰਤੀ ਕਮਿਊਨਿਟੀ ਨੂੰ ਇਸ ਕਾਊਂਸਲਰ ਕੈਂਪ ਵਿੱਚ ਹਿੱਸਾ ਲੈ ਕੇ ਆਪਣੀਆਂ ਸਮੱਸਿਆਵਾਂ ਹੱਲ ਕਰਨ ਦੀ ਅਪੀਲ ਕੀਤੀ ਜਾਂਦੀ ਹੈ। ਕਿਰਪਾ ਕਰਕੇ ਇਹ ਨੋਟ ਕੀਤਾ ਜਾਵੇ ਕਿ ਇਹ ਕੈਂਪ ਲੰਮੇਂ ਸਮੇਂ ਤੋਂ ਪੈਂਡਿੰਗ ਮੁੱਦਿਆਂ ਨੂੰ ਹੱਲ ਕਰਨ ਲਈ ਲਾਇਆ ਜਾ ਰਿਹਾ ਹੈ ਤੇ ਇਹ ਕਾਊਂਸਲਰ ਸੇਵਾਵਾਂ ਦੇਣ ਲਈ ਨਹੀਂ ਲਾਇਆ ਜਾ ਰਿਹਾ। ਫਿਰ ਵੀ, ਜੇ ਅਰਜ਼ੀਆਂ ਸਹੀ ਤਰਤੀਬ ਵਿੱਚ ਪਾਈਆਂ ਜਾਂਦੀਆਂ ਹਨ ਤਾਂ ਉਨ੍ਹਾਂ ਨੂੰ ਬੀਐਲਐਸ ਸੈਂਟਰਜ਼ ਵਿੱਚ ਜਮ੍ਹਾਂ ਕਰਵਾਉਣ ਲਈ ਮਨਜ਼ੂਰੀ ਦੇ ਦਿੱਤੀ ਜਾਵੇਗੀ। ਬਿਨੈਕਾਰਾਂ ਨੂੰ ਆਪਣੇ ਨਾਲ ਪਾਸਪੋਰਟ ਦੀ ਅਸਲ ਕਾਪੀ ਤੇ ਪੀ ਆਰ ਕਾਰਡ ਲਿਆਉਣ ਦੀ ਗੁਜ਼ਾਰਿਸ਼ ਕੀਤੀ ਜਾਂਦੀ ਹੈ।

3· ਕੋਵਿਡ-19 ਦੇ ਹਾਲਾਤ ਦੇ ਚੱਲਦਿਆਂ ਤੇ ਇਸ ਨੂੰ ਅੱਗੇ ਫੈਲਣ ਤੋਂ ਰੋਕਣ ਲਈ, ਇਸ ਕਾਊਂਸਲਰ ਕੈਂਪ ਵਿੱਚ ਆਉਣ ਵਾਲੇ ਸਾਰੇ ਬਿਨੈਕਾਰਾਂ ਨੂੰ ਪ੍ਰੋਵਿੰਸ਼ੀਅਲ ਸਰਕਾਰ ਵੱਲੋਂ ਜਾਰੀ ਸਿਹਤ ਸਬੰਧੀ ਨਿਯਮਾਂ ਦੀ ਪਾਲਣਾ ਕਰਨ ਦੀ ਗੁਜ਼ਾਰਿਸ਼ ਕੀਤੀ ਜਾਂਦੀ ਹੈ। ਇਸ ਵਿੱਚ ਇੱਕ ਸਮੇਂ ਵਿੱਚ ਇੱਕ ਥਾਂ ਉੱਤੇ ਇੱਕਠੇ ਹੋਣ ਵਾਲੇ ਲੋਕਾਂ ਦੀ ਗਿਣਤੀ ਤੇ ਜਨਤਕ ਥਾਵਾਂ ਉੱਤੇ ਫੇਸ ਮਾਸਕ ਲਾਉਣ ਦੀ ਸ਼ਰਤ ਨੂੰ ਮੰਨਣ ਦੀ ਵੀ ਅਪੀਲ ਕੀਤੀ ਜਾਂਦੀ ਹੈ। ਸਾਰੇ ਕੰਮਕਾਜ ਨੂੰ ਸਹੀ ਢੰਗ ਨਾਲ ਚਲਾਉਣ ਤੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਤਕਲੀਫ ਤੋਂ ਬਚਾਉਣ ਲਈ ਬਿਨੈਕਾਰਾਂ ਨੂੰ ਪ੍ਰਬੰਧਕਾਂ ਵੱਲੋਂ ਦਿੱਤੇ ਜਾਣ ਵਾਲੇ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਵੀ ਅਪੀਲ ਕੀਤੀ ਜਾਂਦੀ ਹੈ। ਤੁਹਾਨੂੰ ਬਿਹਤਰ ਸੇਵਾਵਾਂ ਦੇਣ ਲਈ ਸਾਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ।

4·ਕਿਰਪਾ ਕਰਕੇ ਉਸ ਸੂਰਤ ਵਿੱਚ ਕਾਊਂਸਲਰ ਕੈਂਪ ਵਾਲੀ ਥਾਂ ਉੱਤੇ ਵਿਜਿ਼ਟ ਨਾ ਕੀਤਾ ਜਾਵੇ ਜੇ ਤੁਹਾਨੂੰ ਕੋਵਿਡ-19 ਹੈ ਜਾਂ ਫਿਰ ਬੁਖਾਰ, ਖੰਘ, ਛਿੱਕਾਂ ਆਉਣ ਤੇ ਨੱਕ ਵਗਣ ਵਰਗੇ ਲੱਛਣ ਹਨ ਜਾਂ ਫਿਰ ਤੁਸੀਂ ਪਿਛਲੇ 14 ਦਿਨਾਂ ਵਿੱਚ ਕੈਨੇਡਾ ਤੋਂ ਬਾਹਰ ਕਿਤੇ ਟਰੈਵਲ ਕੀਤਾ ਹੈ।

Canada