ਨਵੀਂ ਦਿੱਲੀ
ਭਾਰਤੀ ਫੌਜ ਦੀ ਸਿੱਖ ਰੈਜੀਮੈਂਟ ਨੇ ਅੱਜ ਝਾਰਖੰਡ ਦੀ ਰਾਮਗੜ੍ਹ ਛਾਉਣੀ ਵਿੱਚ ਸਿੱਖ ਰੈਜੀਮੈਂਟਲ ਸੈਂਟਰ ਵਿੱਚ ਆਪਣੀ ਸਥਾਪਨਾ ਦੇ 175 ਸਾਲ ਪੂਰੇ ਹੋਣ ’ਤੇ ਸਮਾਮਗ ਕੀਤਾ। ਸਿੱਖ ਰੈਜੀਮੈਂਟ ਭਾਰਤੀ ਫੌਜ ਦੀਆਂ ਸਾਰੀਆਂ ਰੈਜੀਮੈਂਟਾਂ ਵਿੱਚ ਸਭ ਤੋਂ ਵੱਧ ਸਨਮਾਨਿਤ ਹੈ। ਸਮਾਰੋਹ ਦੀ ਸ਼ੁਰੂਆਤ ਰੈਜੀਮੈਂਟਲ ਵਾਰ ਮੈਮੋਰੀਅਲ ਵਿਖੇ ਸ਼ਰਧਾਂਜਲੀ ਭੇਟ ਕਰਨ ਨਾਲ ਹੋਈ, ਜਿਸ ਤੋਂ ਬਾਅਦ ਸਿੱਖ ਰੈਜੀਮੈਂਟ ਦੇ ਕਰਨਲ ਲੈਫਟੀਨੈਂਟ ਜਨਰਲ ਪੀਜੀਕੇ ਮੈਨਨ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਫੌਜੀਆਂ ਨੂੰ ਸੰਬੋਧਨ ਕੀਤਾ ਗਿਆ।