ਇਕ ਤੋਂ ਦੂਜੇ ਰਾਜ ’ਚ ਨਿੱਜੀ ਵਾਹਨਾਂ ਦੇ ਤਬਾਦਲੇ ਲਈ ਰਜਿਸਟ੍ਰੇਸ਼ਨ ਸੌਖੀ ਕੀਤੀ

ਨਵੀਂ ਦਿੱਲੀ

ਸੜਕੀ ਆਵਾਜਾਈ ਮੰਤਰਾਲੇ ਨੇ ਰਾਜਾਂ ਦਰਮਿਆਨ ਨਿੱਜੀ ਵਾਹਨਾਂ ਦੇ ਸੌਖੇ ਤਬਾਦਲੇ ਲਈ ਨਵੀਂ ਰਜਿਸਟ੍ਰੇਸ਼ਨ ਲੜੀ ਸ਼ੁਰੂ ਕੀਤੀ ਹੈ। ਮੰਤਰਾਲੇ ਨੇ ਇਸ ਵਿਵਸਥਾ ਤਹਿਤ ਨਵੇਂ ਰਜਿਸਟ੍ਰੇਸ਼ਨ ਚਿੰਨ੍ਹ ਭਾਰਤ ਸੀਰੀਜ਼ (ਬੀਐੱਚ-ਸੀਰੀਜ਼) ਨੂੰ ਨੋਟੀਫਾਈ ਕੀਤਾ ਹੈ। ਇਸ ਤਹਿਤ ਵਾਹਨ ਮਾਲਕਾਂ ਨੂੰ ਇੱਕ ਰਾਜ/ਕੇਂਦਰ ਸ਼ਾਸਤ ਪ੍ਰਦੇਸ਼ ਤੋਂ ਦੂਜੇ ਰਾਜ/ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਤਬਦੀਲ ਹੋਣ ‘ਤੇ ਦੁਬਾਰਾ ਰਜਿਸਟ੍ਰੇਸ਼ਨ ਕਰਵਾਉਣ ਦੀ ਜ਼ਰੂਰਤ ਨਹੀਂ ਹੋਏਗੀ। ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਅੱਜ ਬਿਆਨ ਵਿੱਚ ਕਿਹਾ, “ਭਾਰਤ ਸੀਰੀਜ਼ ਤਹਿਤ ਇਹ ਸਹੂਲਤ ਉਨ੍ਹਾਂ ਕਰਮਚਾਰੀਆਂ ਨੂੰ ਮਿਲੇਗੀ ਜੋ ਰੱਖਿਆ ਕਰਮੀ ਹਨ ਜਾਂ ਕੇਂਦਰ/ ਰਾਜ ਜਾਂ ਨਿੱਜੀ ਖੇਤਰ ਦੇ ਕਰਮਚਾਰੀ, ਜਿਨ੍ਹਾਂ ਦੇ ਦਫ਼ਤਰ ਕਈ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਹਨ। ਬੀਐੱਚ ਲੜੀ ਦਾ ਰਜਿਸਟਰੇਸ਼ਨ ਚਿੰਨ੍ਹ YY BH < # XX ਹੋਵੇਗਾ। YY ਦਾ ਮਤਲਬ ਪਹਿਲੀ ਰਜਿਸਟ੍ਰੇਸ਼ਨ ਦਾ ਸਾਲ ਹੋਵੇਗਾ। BH ਭਾਰਤ ਲੜੀ ਦਾ ਕੋਡ ਹੋਵੇਗਾ। < # ਚਾਰ ਅੰਕਾਂ ਦੀ ਸੰਖਿਆ ਅਤੇ xx ਦੋ ਅੱਖਰ ਹੋਣਗੇ। ਇਸ ਰਜਿਸਟਰੇਸ਼ਨ ਚਿੰਨ੍ਹ ਵਾਲੇ ਵਾਹਨਾਂ ਦੇ ਮਾਲਕਾਂ ਨੂੰ ਕਿਸੇ ਹੋਰ ਰਾਜ ਵਿੱਚ ਤਬਦੀਲ ਹੋਣ ‘ਤੇ ਦੁਬਾਰਾ ਰਜਿਸਟਰ ਕਰਨ ਦੀ ਜ਼ਰੂਰਤ ਨਹੀਂ ਹੋਏਗੀ।