ਨਵੀਂ ਦਿੱਲੀ
ਆਪਣੇ ਭਤੀਜੇ ਅਭਿਸ਼ੇਕ ਤੇ ਉਸ ਦੀ ਪਤਨੀ ਨੂੰ ਈਡੀ ਵੱਲੋਂ ਭੇਜੇ ਨੋਟਿਸ ਤੋਂ ਨਾਰਾਜ਼ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਭਾਜਪਾ ਦੇ ਮੰਤਰੀ ਕੋਲਾ ਮਾਫੀਆ ਦੇ ਨਾਲ ਮਿਲੇ ਹੋਏ ਹਨ ਤੇ ਚੋਣਾਂ ਦੌਰਾਨ ਕੋਲਾ ਮਾਫੀਆ ਵੱਲੋਂ ਚਲਾੲੇ ਜਾ ਰਹੇ ਹੋਟਲਾਂ ਵਿੱਚ ਭਾਜਪਾ ਨੇਤਾ ਠਹਿਰੇ ਸਨ। ਜੇ ਕੇਂਦਰ ਈਡੀ ਦੀ ਧੌਂਸ ਦਿਖਾ ਰਿਹਾ ਹੈ ਤਾਂ ਰਾਜ ਸਰਕਾਰ ਵੀ ਕੇਂਦਰੀ ਏਜੰਸੀਆਂ ਨੂੰ ਭਾਜਪਾ ਨੇਤਾਵਾਂ ਖ਼ਿਲਾਫ਼ ਸਬੂਤ ਭੇਜੇ ਗਈ।