ਗੁਜਰਾਤ ਸਰਕਾਰ ਵੱਲੋਂ ਭਾਵਿਨਾਬੇਨ ਨੂੰ 3 ਕਰੋੜ ਰੁਪਏ ਦਾ ਇਨਾਮ ਦੇਣ ਦਾ ਐਲਾਨ

ਗੁਜਰਾਤ ਸਰਕਾਰ ਵੱਲੋਂ ਭਾਵਿਨਾਬੇਨ ਨੂੰ 3 ਕਰੋੜ ਰੁਪਏ ਦਾ ਇਨਾਮ ਦੇਣ ਦਾ ਐਲਾਨ

ਅਹਿਮਦਾਬਾਦ

ਗੁਜਰਾਤ ਸਰਕਾਰ ਨੇ ਭਾਵਿਨਾਬੇਨ ਪਟੇਲ ਨੂੰ ਟੋਕੀਓ ਪੈਰਾਲੰਪਿਕ ਖੇਡਾਂ ਵਿਚ ਇਤਿਹਾਸਕ ਚਾਂਦੀ ਤਮਗਾ ਜਿੱਤਣ ‘ਤੇ 3 ਕਰੋੜ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ। ਪਟੇਲ, ਜੋ ਗੁਜਰਾਤ ਦੇ ਮਹਿਸਾਨਾ ਜ਼ਿਲ੍ਹੇ ਦੇ ਪਿੰਡ ਦੀ ਰਹਿਣ ਵਾਲੀ ਹੈ, ਨੇ ਅੱਜ ਟੇਬਲ ਟੈਨਿਸ ਵਿੱਚ ਇਹ ਪ੍ਰਾਪਤੀ ਕੀਤੀ ਹੈ। ਮੁੱਖ ਮੰਤਰੀ ਦਫਤਰ ਨੇ ਬਿਆਨ ਵਿੱਚ ਕਿਹਾ, ‘ਮੁੱਖ ਮੰਤਰੀ ਵਿਜੇ ਰੂਪਾਨੀ ਨੇ ਗੁਜਰਾਤ ਦੇ ਮਹਿਸਾਨਾ ਜ਼ਿਲ੍ਹੇ ਦੀ ਧੀ ਭਾਵਿਨਾਬੇਨ ਪਟੇਲ ਨੂੰ ਪੈਰਾਲੰਪਿਕ ਖੇਡਾਂ ਵਿੱਚ ਟੇਬਲ ਟੈਨਿਸ ਵਿੱਚ ਸ਼ਾਨਦਾਰ ਪ੍ਰਾਪਤੀਆਂ ਕਰਕੇ ਦੇਸ਼ ਦਾ ਮਾਣ ਵਧਾਉਣ ਲਈ ਵਧਾਈ ਦਿੱਤੀ ਹੈ ਤੇ ਉਸ ਨੂੰ ਇਨਾਮ ਵਜੋਂ ਤਿੰਨ ਕਰੋੜ ਰੁਪੲੇ ਦਿੱਤੇ ਜਾਣਗੇ।’

Sports