ਓਟਵਾ : ਅਫਗਾਨਿਸਤਾਨ ਤੋਂ ਹੋਰਨਾਂ ਲੋਕਾਂ ਨੂੰ ਬਾਹਰ ਕੱਢਣ ਲਈ ਕੈਨੇਡਾ ਸਰਕਾਰ ਨੇ ਅਮਰੀਕੀ ਜਹਾਜ਼ ਉੱਤੇ 500 ਸੀਟਾ ਹੋਰ ਬੁੱਕ ਕਰ ਲਈਆਂ ਸਨ ਤੇ ਇਨ੍ਹਾਂ ਲੋਕਾਂ ਨੂੰ ਬਾਹਰ ਵੀ ਕੱਢ ਲਿਆ ਗਿਆ ਹੈ।
ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਂਡੀਸਿਨੋ ਨੇ ਸ਼ੁੱਕਰਵਾਰ ਨੂੰ ਇਹ ਐਲਾਨ ਕੀਤਾ। ਇਹ ਐਲਾਨ ਕੈਨੇਡਾ ਦੇ ਕਾਬੁਲ ਵਿੱਚੋਂ ਆਪਣਾ ਮਿਸ਼ਨ ਖ਼ਤਮ ਕਰਨ ਤੇ ਵੀਰਵਾਰ ਨੂੰ ਆਖਰੀ ਜਹਾਜ਼ ਕੈਨੇਡਾ ਲਈ ਰਵਾਨਾ ਕਰਨ ਤੋਂ ਬਾਅਦ ਕੀਤਾ ਗਿਆ। ਉਨ੍ਹਾਂ ਆਖਿਆ ਕਿ ਭਾਵੇਂ ਸਾਡੀ ਫੌਜ ਨੇ ਉੱਥੋਂ ਲੋਕਾਂ ਨੂੰ ਬਾਹਰ ਕੱਢਣ ਦਾ ਸਿਲਸਿਲਾ ਖ਼ਤਮ ਕਰ ਦਿੱਤਾ ਹੈ ਪਰ ਅਸੀਂ ਆਪਣੇ ਭਾਈਵਾਲਾਂ ਨਾਲ ਮਿਲ ਕੇ ਕੈਨੇਡੀਅਨ ਨਾਗਰਿਕਾਂ ਤੇ ਜਿਨ੍ਹਾਂ ਲੋਕਾਂ ਨੇ ਸਾਡੀ ਮਦਦ ਕੀਤੀ ਉਨ੍ਹਾਂ ਨੂੰ ਅਫਗਾਨਿਸਤਾਨ ਤੋਂ ਬਾਹਰ ਕੱਢਣ ਦੀ ਹਰ ਸੰਭਵ ਕੋਸਿ਼ਸ਼ ਕਰਾਂਗੇ।
ਉਨ੍ਹਾਂ ਆਖਿਆ ਕਿ ਕੱਲ੍ਹ ਅਸੀਂ ਅੰਦਾਜ਼ਨ 500 ਸੀਟਾਂ ਅਮੈਰੀਕਨ ਜਹਾਜ਼ ਵਿੱਚ ਬੁੱਕ ਕਰ ਲਈਆਂ ਸਨ ਤੇ ਹੁਣ ਉਹ ਲੋਕ ਸੁਰੱਖਿਅਤ ਢੰਗ ਨਾਲ ਕਾਬੁਲ ਤੋਂ ਬਾਹਰ ਵੀ ਆ ਚੁੱਕੇ ਹਨ। ਮੈਂਡੀਸਿਨੋ ਨੇ ਆਖਿਆ ਕਿ ਸਰਕਾਰ ਅਮਰੀਕਾ ਨੂੰ ਕਾਬੁਲ ਤੋਂ ਹੋਰ ਲੋਕਾਂ ਨੂੰ ਬਾਹਰ ਲਿਆਉਣ ਲਈ ਆਖੇਗੀ।
ਅਮਰੀਕੀ ਜਹਾਜ਼ ਰਾਹੀਂ ਕੈਨੇਡਾ ਨੇ 500 ਹੋਰ ਲੋਕਾਂ ਨੂੰ ਕਾਬੁਲ ਤੋਂ ਬਾਹਰ ਕੱਢਿਆ
