ਸਾਊਦੀ ਅਰਬ ਹਵਾਈ ਅੱਡੇ ’ਤੇ ਡਰੋਨ ਹਮਲਾ; 8 ਜ਼ਖ਼ਮੀ

ਦੁਬਈ

ਦੱਖਣ-ਪੱਛਮੀ ਸਾਊਦੀ ਅਰਬ ਵਿੱਚ ਹਵਾਈ ਅੱਡੇ ’ਤੇ ਡਰੋਨ ਨਾਲ ਹਮਲਾ ਕੀਤਾ ਗਿਆ। ਇਸ ਹਮਲੇ ਵਿੱਚ ਅੱਠ ਵਿਅਕਤੀ ਜ਼ਖ਼ਮੀ ਹੋ ਗੲੇ ਅਤੇ ਆਮ ਜਹਾਜ਼ ਨੁਕਸਾਨਿਆ ਗਿਆ। ਯਮਨ ਵਿੱਚ ਲੜ ਰਹੇ ਸਾਊਦੀ ਗੱਠਜੋੜ ਨੇ ਇਸ ਹਮਲੇ ਦਾ ਦੋਸ਼ ਯਮਨ ਦੇ ਇਰਾਨ ਨਾਲ ਸਬੰਧੀ ਹੌਥੀ ਬਾਗ਼ੀਆਂ ’ਤੇ ਮੜ੍ਹਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ 24 ਘੰਟਿਆਂ ਵਿੱਚ ਅਭਾ ਹਵਾਈ ਅੱਡੇ ’ਤੇ ਇਹ ਦੂਜਾ ਹਮਲਾ ਹੈ। ਦੂਜੇ ਪਾਸੇ ਹੌਥੀਆਂ ਨੇ ਇਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ਨਹੀਂ ਲਈ।