ਆਦਮਪੁਰ ਦੋਆਬਾ:ਡਰੋਲੀ ਕਲਾਂ ਵਿੱਚ ਸ਼ਹੀਦ ਬਾਬਾ ਮਤੀ ਜੀ ਸੁਸਾਇਟੀ ਵੱਲੋਂ ਕਰਵਾਏ ਜਾ ਰਹੇ ਟੂਰਨਾਮੈਂਟ ਦੇ ਆਖਰੀ ਦਿਨ ਫੁਟਬਾਲ ਅਤੇ ਕਬੱਡੀ ਦੇ ਮੈਚ ਕਰਵਾਏ ਗਏ। ਫੁਟਬਾਲ ਦੇ ਫਾਈਨਲ ਮੁਕਾਬਲੇ ’ਚ ਆਦਮਪੁਰ ਕਲੱਬ ਨੇ ਸ਼ਹੀਦ ਬਾਬਾ ਮਤੀ ਜੀ ਕਲੱਬ ਡਰੋਲੀ ਕਲਾਂ ਨੂੰ ਹਰਾ ਕੇ ਟਰਾਫੀ ’ਤੇ ਕਬਜ਼ਾ ਕੀਤਾ। ਇਸੇ ਤਰ੍ਹਾਂ ਓਪਨ ਪਿੰਡ ਪੱਧਰ ਫੁਟਬਾਲ ’ਚ ਖਾਨੂਰ ਨੇ ਪਧਿਆਣਾ ਨੂੰ ਹਰਾਇਆ। ਫੁਟਬਾਲ ਅੰਡਰ 19 ਵਿਚ ਬਹਿਲਪੁਰ ਨੇ ਠੱਕਰਵਾਲ ਨੂੰ ਹਰਾ ਕੇ ਟਰਾਫੀ ਜਿੱਤੀ। ਆਖਰੀ ਦਿਨ ਕਬੱਡੀ ਦੇ ਮਹਾਕੁੰਭ ’ਚ ਅੱਠ ਚੋਟੀ ਦੀਆਂ ਟੀਮਾਂ ਨੇ ਭਾਗ ਲਿਆ। ਫ਼ਾਈਨਲ ਮੁਕਾਬਲੇ ਵਿਚ ਢਿੱਲਵਾਂ ਕਲੱਬ ਨੇ ਸ਼ਾਰਪ ਟਰਾਂਸਪੋਰਟ ਯੂਐੱਸਏ ਕਲੱਬ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ। ਇਸ ਮੌਕੇ ਗੁਰਦੇਵ ਸਿੰਘ, ਕੁਲਵਿੰਦਰ ਸਿੰਘ ਪ੍ਰਧਾਨ, ਅਮਰਜੀਤ ਸਿੰਘ, ਰਸ਼ਪਾਲ ਸਿੰਘ ਤੇ ਬਲਦੇਵ ਸਿੰਘ ਹਾਜ਼ਰ ਸਨ।
ਟੂਰਨਾਮੈਂਟ: ਆਦਮਪੁਰ ਨੇ ਡਰੋਲੀ ਕਲਾਂ ਨੂੰ ਹਰਾਇਆ
