ਮੁੰਬਈ ਮਾਓਵਾਦੀਆਂ ਨਾਲ ਸੰਪਰਕ ਮਾਮਲੇ ਵਿੱਚ ਜੇਲ੍ਹ ’ਚ ਬੰਦ ਗੌਤਮ ਨਵਲੱਖਾ ਨੇ ਅੱਜ ਮੁੰਬਈ ਹਾਈ ਕੋਰਟ ‘ਚ ਪਟੀਸ਼ਨ ਦਾਇਰ ਕਰਕੇ ਬੇਨਤੀ ਕੀਤੀ ਹੈ ਕਿ ਉਨ੍ਹਾਂ ਦੀ ਉਮਰ ਤੇ ਬਿਮਾਰੀ ਕਾਰਨ ਘਰ ਵਿਚ ਹੀ ਨਿਆਂਇਕ ਹਿਰਾਸਤ ਵਜੋਂ ਨਜ਼ਰਬੰਦ ਕੀਤਾ ਜਾਵੇ। ਉਹ ਇਸ ਵੇਲੇ ਤਲੋਜਾ ਜੇਲ੍ਹ ਵਿੱਚ ਬੰਦ ਹਨ। 69 ਸਾਲਾ ਨਵਲੱਖਾ ਨੇ ਆਪਣੀ ਪਟੀਸ਼ਨ ਵਿੱਚ ਇਹ ਵੀ ਬੇਨਤੀ ਕੀਤੀ ਸੀ ਕਿ ਹਾਈ ਕੋਰਟ ਨਵੀਂ ਮੁੰਬਈ ਦੀ ਤਲੋਜਾ ਜੇਲ੍ਹ ਦੇ ਅਧਿਕਾਰੀਆਂ ਨੂੰ ਉਨ੍ਹਾਂ ਦੀ ਛਾਤੀ ਵਿਚਲੀ ਗੱਠ ਦੀ ਡਾਕਟਰੀ ਜਾਂਚ ਕਰਵਾਉਣ ਦੇ ਨਿਰਦੇਸ਼ ਦੇਵੇ।
ਲੋਕਾਂ ਨੂੰ ਭੁੱਖੇ ਢਿੱਡ ਸੌਣ ਲਈ ਮਜਬੂਰ ਕੀਤਾ ਜਾ ਰਿਹੈ: ਰਾਹੁਲ
