ਬਰੈਂਪਟਨ,: ਅੱਂਜ ਰੂਬੀ ਸਹੋਤਾ ਤੇ ਲਿਬਰਲ ਪਾਰਟੀ ਆਫ ਕੈਨੇਡਾ ਵੱਲੋਂ ਕੈਨੇਡਾ ਨੂੰ ਅੱਗੇ ਲਿਜਾਣ ਲਈ ਆਪਣੇ ਪਲੈਨ ਦਾ ਖੁਲਾਸਾ ਕੀਤਾ ਗਿਆ।
ਬਰੈਂਪਟਨ ਨੌਰਥ ਤੋਂ ਲਿਬਰਲ ਉਮੀਦਵਾਰ ਰੂਬੀ ਸਹੋਤਾ ਨੇ ਆਖਿਆ ਕਿ ਪਿਛਲੇ 18 ਮਹੀਨਿਆਂ ਤੋਂ ਕੈਨੇਡੀਅਨਜ਼ ਨੂੰ ਇਸ ਸਦੀ ਦੇ ਸੱਭ ਤੋਂ ਵੱਡੇ ਸੰਕਟ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਵੱਲੋਂ ਮਾਸਕ ਪਾਏ ਗਏ ਤੇ ਇੱਕ ਦੂਜੇ ਨੂੰ ਸੁਰੱਖਿਅਤ ਰੱਖਣ ਲਈ ਖੁਦ ਨੂੰ ਘਰਾਂ ਵਿੱਚ ਬੰਦ ਕੀਤਾ ਗਿਆ।ਉਨ੍ਹਾਂ ਘਰਾਂ ਤੋਂ ਕੰਮ ਕੀਤਾ ਤੇ ਉਨ੍ਹਾਂ ਦੇ ਬੱਚਿਆਂ ਨੇ ਵਰਚੂਅਲ ਤੌਰ ਉੱਤੇ ਪੜ੍ਹਾਈ ਕੀਤੀ।ਹੁਣ ਉਹ ਜਿ਼ੰਦਗੀ ਨੂੰ ਪਹਿਲਾਂ ਵਾਂਗ ਲੀਹ ਉੱਤੇ ਲਿਆਉਣ ਲਈ ਟੀਕਾਕਰਣ ਵੀ ਕਰਵਾ ਰਹੇ ਹਨ। ਕੋਵਿਡ-19 ਮਹਾਂਮਾਰੀ ਨੂੰ ਖ਼ਤਮ ਕਰਨ ਲਈ ਕੈਨੇਡੀਅਨਜ਼ ਆਪਣੇ ਇਰਾਦੇ ਉੱਤੇ ਦ੍ਰਿੜ ਰਹੇ ਤੇ ਹੁਣ ਉਨ੍ਹਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ, ਮੱਧ ਵਰਗ ਦਾ ਵਿਕਾਸ ਕਰਨ ਤੇ ਭਵਿੱਖ ਦੇ ਨਿਰਮਾਣ ਦਾ ਸਮਾਂ ਆ ਗਿਆ ਹੈ।
ਸਾਰਿਆਂ ਨੂੰ ਅੱਗੇ ਲਿਜਾਣਾ ਹੀ ਲਿਬਰਲ ਪਾਰਟੀ ਦਾ ਪਲੈਨ ਹੈ ਤੇ ਸਿਰਫ ਸਾਡੀ ਪਾਰਟੀ ਕੋਲ ਹੀ ਅਜਿਹੀ ਟੀਮ ਹੈ ਜਿਹੜੀ ਕੋਵਿਡ-19 ਖਿਲਾਫ ਲੜਾਈ ਖ਼ਤਮ ਕਰ ਸਕਦੀ ਹੈ ਤੇ ਕੈਨੇਡਾ ਨੂੰ ਪਹਿਲਾਂ ਵਾਂਗ ਰਹਿਣ ਲਈ ਬਿਹਤਰ ਥਾਂ ਬਣਾ ਸਕਦੀ ਹੈ। ਕੈਨੇਡੀਅਨਜ਼ ਨੇ ਰਲ ਕੇ ਹੁਣ ਤੱਕ ਇਸ ਸੰਕਟ ਦਾ ਸਾਹਮਣਾ ਕੀਤਾ ਹੈ ਤੇ ਅੱਗੇ ਵੀ ਅਸੀਂ ਅਜਿਹਾ ਹੀ ਕਰਾਂਗੇ ਤੇ ਲਿਬਰਲ ਪਾਰਟੀ ਇਸ ਦੌਰਾਨ ਕੈਨੇਡੀਅਨਜ਼ ਦੇ ਨਾਲ ਰਹੀ ਹੈ ਤੇ ਅੱਗੇ ਵੀ ਰਹੇਗੀ। ਸਾਨੂੰ ਰਲ ਕੇ ਕੋਵਿਡ-19 ਖਿਲਾਫ ਲੜਾਈ ਨੂੰ ਖ਼ਤਮ ਕਰਨਾ ਹੋਵੇਗਾ।ਅਸੀਂ ਸਾਰਿਆਂ ਨਾਲ ਰਲ ਕੇ ਅੱਗੇ ਵਧਣ ਵਿੱਚ ਯਕੀਨ ਰੱਖਦੇ ਹਾਂ।
ਲਿਬਰਲ ਪਲੇਟਫਾਰਮ ਕੈਨੇਡੀਅਨਜ਼ ਨੂੰ ਮਹਾਂਮਾਰੀ ਤੋਂ ਬਾਹਰ ਕੱਢਣ ਲਈ ਤਿਆਰ ਕੀਤਾ ਗਿਆ ਹੈ ਤੇ ਅਸੀਂ ਰਲ ਕੇ ਹੇਠ ਲਿਖੇ ਕੰਮ ਕਰਾਂਗੇ :
· ਕੈਨੇਡੀਅਨਜ਼ ਨੂੰ ਆਪਣਾ ਘਰ ਲੱਭਣ ਵਿੱਚ ਮਦਦ ਕਰਾਂਗੇ, ਪਹਿਲੀ ਵਾਰੀ ਘਰ ਖਰੀਦਣ ਵਾਲਿਆਂ ਨੂੰ 30,000 ਡਾਲਰ ਤੱਕ ਦੀ ਬਚਤ ਹੋਵੇਗੀ, 1·4 ਮਿਲੀਅਨ ਪਰਿਵਾਰਾਂ ਕੋਲ ਆਪਣਾ ਘਰ ਹੋਵੇਗਾ, ਕੈਨੇਡੀਅਨਜ਼ ਦੇ ਅਧਿਕਾਰਾਂ ਦੀ ਰਾਖੀ ਕਰਾਂਗੇ ਤੇ ਸੱਟੇਬਾਜ਼ਾਂ ਖਿਲਾਫ ਕਾਰਵਾਈ ਕਰਾਂਗੇ।
· ਚਾਈਲਡਕੇਅਰ ਲਈ ਦਿਨ ਦੇ 10 ਡਾਲਰ ਫੀਸ ਯਕੀਨੀ ਬਣਾਵਾਂਗੇ
· ਵੈਕਸੀਨੇਸ਼ਨ ਸਬੰਧੀ ਦਸਤਾਵੇਜ਼ਾਂ ਦਾ ਸਬੂਤ ਲਾਗੂ ਕਰਕੇ ਤੇ ਜਹਾਜ਼ਾਂ ਤੇ ਰੇਲਗੱਡੀਆਂ ਵਿੱਚ ਸਫਰ ਕਰਨ ਵਾਲੇ ਲੋਕਾਂ ਲਈ ਵੈਕਸੀਨੇਸ਼ਨ ਲਾਜ਼ਮੀ ਕਰਕੇ ਕੋਵਿਡ-19 ਖਿਲਾਫ ਲੜਾਈ ਨੂੰ ਖ਼ਤਮ ਕਰਾਂਗੇ
· ਯੂਨੀਵਰਸਲ, ਪਬਲਿਕ ਹੈਲਥ ਕੇਅਰ ਸਿਸਟਮ, ਪ੍ਰਾਇਮਰੀ ਕੇਅਰ, ਲਾਂਗ ਟਰਮ ਕੇਅਰ ਤੇ ਮੈਂਟਲ ਹੈਲਥ ਵਿੱਚ ਨਿਵੇਸ਼ ਕਰਕੇ ਕੈਨੇਡੀਅਨਜ਼ ਨੂੰ ਸਿਹਤਮੰਦ ਰੱਖਾਂਗੇ
· ਨਵੀੰਂਆਂ ਗ੍ਰੀਨ ਜੌਬਜ਼ ਸਿਰਜ ਕੇ, ਤੇਲ ਤੇ ਗੈਸ ਸੈਕਟਰ ਵਿੱਚ ਪ੍ਰਦੂਸ਼ਣ ਘਟਾ ਕੇ ਤੇ ਜ਼ੀਰੋ ਰਿਸਾਅ ਵਾਲੀਆਂ ਗੱਡੀਆਂ ਲਿਆ ਕੇ ਆਪਣੀਆਂ ਕਮਿਊਨਿਟੀਜ਼ ਨੂੰ ਸਾਫ ਸੁਥਰਾ ਬਣਾ ਕੇ ਅਸੀਂ ਕਲਾਈਮੇਟ ਚੇਂਜ ਖਿਲਾਫ ਸੰਘਰਸ਼ ਤੇਜ਼ ਕਰਾਂਗੇ
· ਹਰ ਕਿਸੇ ਨੂੰ ਉਸ ਦਾ ਜਾਇਜ਼ ਹਿੱਸਾ ਅਦਾ ਕਰਨਾ ਯਕੀਨੀ ਬਣਾਵਾਂਗੇ, ਇਨ੍ਹਾਂ ਵਿੱਚ ਵੱਡੇ ਬੈਂਕ ਤੇ ਅਮੀਰ ਕੈਨੇਡੀਅਨਜ਼ ਵੀ ਸ਼ਾਮਲ ਕੀਤੇ ਜਾਣਗੇ
· ਪਾਬੰਦੀਸ਼ੁਦਾ ਹਥਿਆਰਾਂ ਸਬੰਧੀ ਕਾਨੂੰਨ ਹੋਰ ਸਖ਼ਤ ਕਰਕੇ ਤੇ ਹੈਂਡਗੰਨਜ਼ ਉੱਤੇ ਪਾਬੰਦੀਆਂ ਨੂੰ ਲਾਗੂ ਕਰਨ ਲਈ ਪ੍ਰੋਵਿੰਸਾਂ ਤੇ ਟੈਰੇਟਰੀਜ਼ ਦੀ ਮਦਦ ਕਰਕੇ ਕਮਿਊਨਿਟੀਜ਼ ਨੂੰ ਹੋਰ ਸੁਰੱਖਿਅਤ ਕਰਾਂਗੇ
· ਨਸਲਵਾਦ ਤੇ ਪੱਖਪਾਤ ਦੇ ਨਾਲ ਨਾਲ ਹਰ ਕਿਸਮ ਦੀ ਨਫਰਤ ਨੂੰ ਖ਼ਤਮ ਕਰਕੇ ਬਿਹਤਰ ਕੈਨੇਡਾ ਦਾ ਨਿਰਮਾਣ ਕਰਾਂਗੇ
· ਬਸਤੀਵਾਦ ਤੇ ਰੈਜ਼ੀਡੈਂਸ਼ੀਅਲ ਸਕੂਲਾਂ ਦੀ ਵਿਰਾਸਤ ਸਬੰਧੀ ਕਾਰਵਾਈ ਕਰਕੇ, ਸਾਫ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਦੂਰ ਕਰਕੇ ਤੇ ਮੂਲਵਾਸੀ ਲੋਕਾਂ ਖਿਲਾਫ ਹੈਲਥ ਕੇਅਰ ਸਮੇਤ ਹੋਰਨਾਂ ਖੇਤਰਾਂ ਵਿੱਚ ਹੋਣ ਵਾਲੇ ਨਸਲਵਾਦ ਨੂੰ ਖ਼ਤਮ ਕਰਕੇ ਸੁਲ੍ਹਾ ਦਾ ਰਾਹ ਅਖ਼ਤਿਆਰ ਕਰਾਂਗੇ
ਸਾਰਿਆਂ ਨੂੰ ਨਾਲ ਲੈ ਕੇ ਅੱਗੇ ਵਧਣਾ ਹੀ ਹੈ ਟੀਮ ਟਰੂਡੋ ਦਾ ਅਸਲੀ ਪਲੈਨ : ਰੂਬੀ ਸਹੋਤਾ
