Domestic Violence : ਘਰੇਲੂ ਹਿੰਸਾ ਮਾਮਲੇ ’ਚ ਸੁਣਵਾਈ ਲਈ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਪਹੁੰਚੇ ਯੋ ਯੋ ਹਨੀ ਸਿੰਘ

ਨਵੀਂ ਦਿੱਲੀ : ਘਰੇਲੂ ਹਿੰਸਾ ਦੇ ਮਾਮਲੇ ’ਚ ਸ਼ੁੱਕਰਵਾਰ ਨੂੰ ਬਾਲੀਵੁੱਡ ਗਾਇਕ ਅਤੇ ਅਦਾਕਾਰ ਯੋ ਯੋ ਹਨੀ ਸਿੰਘ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ’ਚ ਆਪਣੇ ਵਕੀਲ ਨਾਲ ਪੇਸ਼ ਹੋਇਆ। ਦੱਸਣਯੋਗ ਹੈ ਕਿ ਪੰਜਾਬੀ ਗਾਇਕ ਤੇ ਅਦਾਕਾਰ ਹਨੀ ਸਿੰਘ ਖ਼ਿਲਾਫ਼ ਉਸਦੀ ਪਤਨੀ ਸ਼ਾਲਿਨੀ ਤਲਵਾਰ ਨੇ ਘਰੇਲੂ ਹਿੰਸਾ ਦਾ ਮਾਮਲਾ ਦਰਜ ਕਰਵਾਇਆ ਹੈ। ਘਰੇਲੂ ਹਿੰਸਾ ਤੋਂ ਔਰਤਾਂ ਦੀ ਸੁਰੱਖਿਆ ਐਕਟ ਤਹਿਤ 10 ਕਰੋੜ ਰੁਪਏ ਦਾ ਮੁਆਵਜ਼ਾ ਮੰਗਿਆ ਹੈ। ਤੀਸ ਹਜ਼ਾਰੀ ਕੋਰਟ ਦੇ ਚੀਫ ਮੈਟਰੋਪਾਲਿਟਨ ਮੈਜਿਸਟ੍ਰੇਟ ਤਾਨਿਆ ਸਿੰਘ ਨੇ ਹਨੀ ਸਿੰਘ ਨੂੰ ਨੋਟਿਸ ਜਾਰੀ ਕੀਤਾ ਸੀ। ਇਸਤੋਂ ਪਹਿਲਾਂ ਮਾਮਲੇ ’ਚ 28 ਅਗਸਤ ਨੂੰ ਸੁਣਵਾਈ ਹੋ ਚੁੱਕੀ ਹੈ। ਉਸ ਸਮੇਂ ਸ਼ਾਲਿਨੀ ਨੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਹਨੀ ਸਿੰਘ ਤੇ ਉਸਦੇ ਰਿਸ਼ਤੇਦਾਰਾਂ ਨੇ ਉਸ ’ਤੇ ਅਜਿਹਾ ਮਾਨਸਿਕ ਤੇ ਭਾਵਨਾਤਮਿਕ ਅੱਤਿਆਚਾਰ ਕੀਤਾ ਕਿ ਉਹ ਖ਼ੁਦ ਨੂੰ ਜਾਨਵਰ ਦੇ ਰੂਪ ’ਚ ਮੰਨਣ ਲੱਗੀ ਸੀ।