ਵਾਸ਼ਿੰਗਟਨ
ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ ਨੇ ਕਿਹਾ ਹੈ ਕਿ ਭਾਰਤ ਅਤੇ ਅਮਰੀਕਾ ਅਫ਼ਗ਼ਾਨਿਸਤਾਨ ‘ਚ ਪਾਕਿਸਤਾਨ ਦੀਆਂ ਚਾਲਾਂ ’ਤੇ ਨਜ਼ਰ ਰੱਖ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤ ਨੇ ਤਾਲਿਬਾਨ ਨਾਲ ਸੀਮਤ ਗੱਲਬਾਤ ਕੀਤੀ ਹੈ, ਅਫ਼ਗ਼ਾਨਿਸਤਾਨ ਦੇ ਨਵੇਂ ਸ਼ਾਸਕਾਂ ਨੇ ਇਹ ਸੰਕੇਤ ਦਿੱਤਾ ਹੈ ਕਿ ਉਹ ਭਾਰਤ ਦੀਆਂ ਚਿੰਤਾਵਾਂ ਦੇ ਹੱਲ ਲਈ ਵਿਹਾਰਕ ਪਹੁੰਚ ਅਪਣਾਉਣਗੇ।