ਇੱਕ ਵਿਅਕਤੀ ਨੂੰ ਮਾਰੀਆਂ ਗਈਆਂ ਕਈ ਗੋਲੀਆਂ, ਮਸ਼ਕੂਕ ਹਿਰਾਸਤ ’ਚ

ਟੋਰਾਂਟੋ, : ਨੌਰਥ ਯੌਰਕ ਵਿੱਚ ਸੂ਼ਟਿੰਗ ਤੋਂ ਬਾਅਦ ਗੰਭੀਰ ਰੂਪ ਵਿੱਚ ਜ਼ਖ਼ਮੀ ਵਿਅਕਤੀ ਨੂੰ ਬਚਾਉਣ ਲਈ ਐਮਰਜੰਸੀ ਰਨ ਰਾਹੀਂ ਹਸਪਤਾਲ ਲਿਜਾਇਆ ਗਿਆ।
ਇਹ ਸ਼ੂਟਿੰਗ ਦੁਪਹਿਰੇ 1:20 ਉੱਤੇ ਸਟੀਲਜ਼ ਐਵਨਿਊ ਤੇ ਐਲਨੈੱਸ ਸਟਰੀਟ ਨੇੜੇ ਵਾਪਰੀ। ਟੋਰਾਂਟੋ ਪੁਲਿਸ ਦਾ ਕਹਿਣਾ ਹੈ ਕਿ ਇੱਕ ਵਿਅਕਤੀ ਨੂੰ ਕਈ ਗੋਲੀਆਂ ਲੱਗਣ ਕਾਰਨ ਨਾਜ਼ੁਕ ਹਾਲਤ ਵਿੱਚ ਪਾਇਆ ਗਿਆ।ਯੌਰਕ ਰੀਜਨਲ ਪੁਲਿਸ ਵੀ ਮੌਕੇ ਉੱਤੇ ਪਹੁੰਚੀ ਤੇ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ।
ਟੋਰਾਂਟੋ ਪੁਲਿਸ ਨੇ ਆਖਿਆ ਕਿ ਉਨ੍ਹਾਂ ਨੂੰ ਇਸ ਸਮੇਂ ਕਿਸੇ ਹੋਰ ਮਸ਼ਕੂਕ ਬਾਰੇ ਕੋਈ ਜਾਣਕਾਰੀ ਨਹੀਂ ਹੈ।