ਦੇਸ਼ ’ਚ ਕਰੋਨਾ ਦੇ 31222 ਨਵੇਂ ਮਰੀਜ਼ ਤੇ 290 ਮੌਤਾਂ

ਨਵੀਂ ਦਿੱਲੀ

ਦੇਸ਼ ਵਿੱਚ ਇੱਕ ਦਿਨ ਕੋਵਿਡ-19 ਦੇ 31,222 ਨਵੇਂ ਮਰੀਜ਼ ਸਾਹਮਣੇ ਆਉਣ ਨਾਲ ਕੁੱਲ ਮਰੀਜ਼ਾਂ ਦੀ ਗਿਣਤੀ 3,30,58,843 ਹੋ ਗਈ। ਕੇਂਦਰੀ ਸਿਹਤ ਵਿਭਾਗ ਵੱਲੋਂ ਮੰਗਲਵਾਰ ਨੂੰ ਵੇਰੇ ਅੱਠ ਵਜੇ ਜਾਰੀ ਡਾਟਾ ਮੁਤਾਬਕ ਬੀਤੇ ਚੌਵੀ ਘੰਟਿਆਂ ਦੌਰਾਨ ਕਰੋਨਾ ਕਾਰਨ 290 ਮਰੀਜ਼ਾਂ ਦੀ ਮੌਤ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ 4,41,042 ਹੋ ਗਈ ਹੈ।