ਭਾਰਤ ’ਚ ਨੌਜਵਾਨ ਬਣ ਰਹੇ ਨੇ ਦਿਲ ਦੇ ਮਰੀਜ਼

ਨਵੀਂ ਦਿੱਲੀ,

ਜਦੋਂ ਅਸੀਂ ਦਿਲ ਦੀ ਸਿਹਤ ਦੀ ਗੱਲ ਕਰਦੇ ਹਾਂ ਅਸੀਂ ਅਕਸਰ ਬਜ਼ੁਰਗਾਂ ਬਾਰੇ ਸੋਚਦੇ ਹਾਂ ਪਰ ਤਾਜ਼ਾ ਅਧਿਐਨ ਭਾਰਤੀ ਨੌਜਵਾਨਾਂ ਲਈ ਬਹੁਤਾ ਚੰਗਾ ਨਹੀਂ ਹੈ। ਇਸ ਮੁਤਾਬਕ ਭਾਰਤੀ ਨੂੰ ਦਿਲ ਦੀਆਂ ਬਿਮਾਰੀਆਂ ਪੱਛਮੀ ਮੁਲਕਾਂ ਦੇ ਲੋਕਾਂ ਦੇ ਮੁਕਾਬਲੇ ਦਹਾਕਾ ਪਹਿਲਾਂ ਲੱਗ ਰਹੀਆਂ ਹਨ। ਇਸ ਦਾ ਮਤਲਬ ਹੈ ਕਿ 30 ਸਾਲ ਤੋਂ ਘੱਟ ਉਮਰ ਦੇ ਲੋਕਾਂ ਵਿੱਚ ਦਿਲ ਦੀਆਂ ਬਿਮਾਰੀਆਂ ਵੱਧ ਰਹੀਆਂ ਹਨ। ਭਾਰਤ ਪਹਿਲਾਂ ਹੀ ਇਸ ਬਿਮਾਰੀ ਕਾਰਨ ਮੌਤਾਂ ਦੇ ਮਾਮਲੇ ਵਿੱਚ ਦੁਨੀਆ ਵਿੱਚ ਪੰਜਵੇਂ ਨੰਬਰ ’ਤੇ ਹੈ। ਭਾਰਤ ਦੇ ਨੌਜਵਾਨਾਂ ਵਿੱਚ ਦਿਲ ਦੀਆਂ ਬਿਮਾਰੀਆਂ ਕਾਰਨ ਮੌਤ ਦੀ ਔਸਤ ਇਕ ਲੱਖ ਦੇ ਪਿੱਛੇ 272 ਹੈ ਜਦ ਕਿ ਕੌਮਾਂਤਰੀ ਪੱਧਰ ‘ਤੇ ਇਹ ਔਸਤ 235 ਹੈ। ਭਾਰਤ ਵਿੱਚ ਨੌਜਵਾਨਾਂ ਦੇ ਦਿਲ ਦੀ ਬਿਮਾਰੀ ਤੋਂ ਪੀੜਤ ਹੋਣ ਦੇ ਕਈ ਕਾਰਨ ਹਨ, ਜਿਨ੍ਹਾਂ ਵਿੱਚ ਪ੍ਰਦੂਸ਼ਿਤ ਵਾਤਾਵਰਣ, ਲੰਮੇ ਸਮੇਂ ਤੱਕ ਕੰਮ ਕਰਨਾ, ਨੌਕਰੀ ਦਾ ਮਾਹੌਲ ਤਣਾਅਪੂਰਨ, ਨੀਂਦ ਦਾ ਘੱਟ ਆਉਣਾ, ਬਹੁਤ ਜ਼ਿਆਦਾ ਬੈਠਣਾ ਅਤੇ ਕਸਰਤ ਨਾ ਕਰਨਾ ਸ਼ਾਮਲ ਹਨ।