ਕਿਸੇ ਮੰਦਰ ਦੀ ਜ਼ਮੀਨ ਤੇ ਸੰਪਤੀ ਦਾ ਮਾਲਕ ਸਿਰਫ਼ ਦੇਵਤਾ: ਸੁਪਰੀਮ ਕੋਰਟ

ਨਵੀਂ ਦਿੱਲੀ, 

ਸੁਪਰੀਮ ਕੋਰਟ ਨੇ ਕਿਹਾ ਹੈ ਕਿ ਮੰਦਰ ਦੇ ਪੁਜਾਰੀ ਨੂੰ ਜ਼ਮੀਨ ਦਾ ਮਾਲਕ ਨਹੀਂ ਮੰਨਿਆ ਜਾ ਸਕਦਾ ਅਤੇ ਦੇਵਤਾ ਮੰਦਰ ਨਾਲ ਸਬੰਧੀ ਜ਼ਮੀਨ ਤੇ ਸੰਪਤੀ ਦਾ ਮਾਲਕ ਹੈ। ਜਸਟਿਸ ਹੇਮੰਤ ਗੁਪਤਾ ਅਤੇ ਜਸਟਿਸ ਏਐੱਸ ਬੋਪੰਨਾ ਦੇ ਬੈਂਚ ਨੇ ਕਿਹਾ,‘ਪੁਜਾਰੀ ਸਿਰਫ ਮੰਦਰ ਦੀ ਸੰਪਤੀ ਦੇ ਪ੍ਰਬੰਧਨ ਦੇ ਉਦੇਸ਼ ਨਾਲ ਜ਼ਮੀਨ ਸਬੰਧੀ ਕੰਮ ਕਰ ਸਕਦਾ ਹੈ।’