ਟੋਰਾਂਟੋ/ਜੀਟੀਏ ਸਿਰ ਵਿੱਚ ਗੋਲੀ ਮਾਰੇ ਜਾਣ ਕਾਰਨ 19 ਸਾਲਾ ਲੜਕੀ ਦੀ ਹਾਲਤ ਗੰਭੀਰ

ਬਰੈਂਪਟਨ : ਐਤਵਾਰ ਦੁਪਹਿਰ ਨੂੰ ਬਰੈਂਪਟਨ ਵਿੱਚ ਇੱਕ ਲੜਕੀ ਦੇ ਸਿਰ ਵਿੱਚ ਗੋਲੀ ਮਾਰੇ ਜਾਣ ਤੋਂ ਬਾਅਦ ਉਸ ਨੂੰ ਟਰੌਮਾ ਸੈਂਟਰ ਲਿਜਾਇਆ ਗਿਆ। ਇਹ ਜਾਣਕਾਰੀ ਪੀਲ ਈ ਐਮ ਐਸ ਨੇ ਦਿੱਤੀ।
ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਦੁਪਹਿਰੇ 3:10 ਦੇ ਨੇੜੇ ਤੇੜੇ ਆਰਡਗਲੈਨ ਡਰਾਈਵ ਤੇ ਵਿਲਟਨ ਡਰਾਈਵ ਇਲਾਕੇ ਵਿੱਚ ਗੋਲੀ ਚੱਲਣ ਦੀ ਰਿਪੋਰਟ ਦੇ ਕੇ ਸੱਦਿਆ ਗਿਆ। ਪੁਲਿਸ ਅਧਿਕਾਰੀਆਂ ਨੂੰ ਇੱਕ 19 ਸਾਲਾ ਲੜਕੀ ਮਿਲੀ ਜਿਸ ਦੇ ਸਿਰ ਵਿੱਚ ਗੋਲੀ ਲੱਗੀ ਸੀ। ਈ ਐਮ ਐਸ ਨੇ ਦੱਸਿਆ ਕਿ ਜਿਸ ਸਮੇਂ ਉਸ ਲੜਕੀ ਨੂੰ ਹਸਪਤਾਲ ਭੇਜਿਆ ਗਿਆ ਉਸ ਸਮੇਂ ਉਸ ਦਾ ਸਾਹ ਚੱਲ ਰਿਹਾ ਸੀ।
ਜਾਂਚਕਾਰਾਂ ਨੇ ਇਹ ਵੀ ਦੱਸਿਆ ਕਿ ਮੌਕੇ ਤੋਂ ਅਣਗਿਣਤ ਮਸ਼ਕੂਕ ਕਾਰਵਾਈ ਨੂੰ ਅੰਜਾਮ ਦੇਣ ਤੋਂ ਬਾਅਦ ਪੈਦਲ ਹੀ ਨਿਕਲ ਗਏ। ਪੁਲਿਸ ਨੇ ਇਹ ਵੀ ਦੱਸਿਆ ਕਿ ਜ਼ਖ਼ਮੀ ਲੜਕੀ ਤੇ ਮਸ਼ਕੂਕ ਇੱਕ ਦੂਜੇ ਨੂੰ ਜਾਣਦੇ ਸਨ। ਪੁਲਿਸ ਨੇ ਆਖਿਆ ਕਿ ਇਸ ਸਮੇਂ ਪਬਲਿਕ ਸੇਫਟੀ ਨੂੰ ਕੋਈ ਖਤਰਾ ਨਹੀਂ ਹੈ। ਇਸ ਸਬੰਧ ਵਿੱਚ ਜਾਣਕਾਰੀ ਰੱਖਣ ਵਾਲੇ ਨੂੰ ਸਿੱਧੇ ਤੌਰ ਉੱਤੇ ਪੁਲਿਸ ਨਾਲ ਸੰਪਰਕ ਕਰਨ ਲਈ ਆਖਿਆ ਗਿਆ ਹੈ।