ਮਾਰੂਤੀ ਨੇ ਕਾਰਾਂ ਦੀਆਂ ਕੀਮਤਾਂ 1.9 ਫ਼ੀਸਦ ਤੱਕ ਵਧਾਈਆਂ

ਮਾਰੂਤੀ ਨੇ ਕਾਰਾਂ ਦੀਆਂ ਕੀਮਤਾਂ 1.9 ਫ਼ੀਸਦ ਤੱਕ ਵਧਾਈਆਂ

ਨਵੀਂ ਦਿੱਲੀ:ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਨੇ ਸਿਲੈਰੀਓ ਨੂੰ ਛੱਡ ਕੇ ਆਪਣੇ ਹਰ ਮਾਡਲ ਦੀਆਂ ਕੀਮਤਾਂ ’ਚ 1.9 ਫ਼ੀਸਦ ਤੱਕ ਦਾ ਵਾਧਾ ਕਰ ਦਿੱਤਾ ਹੈ। ਕੰਪਨੀ ਨੇ ਕਾਰ ਬਣਾਉਣ ’ਚ ਵਰਤੇ ਜਾਣ ਵਾਲੇ ਉਤਪਾਦਾਂ ਦੀਆਂ ਕੀਮਤਾਂ ’ਚ ਵਾਧੇ ਕਾਰਨ ਰੇਟ ਵਧਾਉਣ ਦਾ ਫ਼ੈਸਲਾ ਲਿਆ ਹੈ। ਮਾਰੂਤੀ ਦੀਆਂ ਕਾਰਾਂ ਤੁਰੰਤ ਪ੍ਰਭਾਵ ਨਾਲ ਮਹਿੰਗੀਆਂ ਹੋ ਗਈਆਂ ਹਨ। ਕੰਪਨੀ ਨੇ ਮੌਜੂਦਾ ਵਰ੍ਹੇ ’ਚ ਤੀਜੀ ਵਾਰ ਕਾਰਾਂ ਦੇ ਰੇਟ ਵਧਾਏ ਹਨ।

Business