ਟੋਰਾਂਟੋ, : ਨੌਰਥ ਯੌਰਕ ਵਿੱਚ ਵਾਪਰੇ ਘਾਤਕ ਗੋਲੀਕਾਂਡ ਦੀ ਟੋਰਾਂਟੋ ਪੁਲਿਸ ਜਾਂਚ ਕਰ ਰਹੀ ਹੈ।
ਪੁਲਿਸ ਨੇ ਦੱਸਿਆ ਕਿ ਮੰਗਲਵਾਰ ਸ਼ਾਮ ਨੂੰ ਡਰਿਫਟਵੁੱਡ ਐਵਨਿਊ ਤੇ ਗ੍ਰੈਂਡ ਰੇਵੀਨ ਡਰਾਈਵ ਇਲਾਕੇ ਵਿੱਚ ਗੋਲੀਆਂ ਚੱਲਣ ਦੀ ਰਿਪੋਰਟ ਮਿਲਣ ਤੋਂ ਬਾਅਦ ਉਹ ਮੌਕੇ ਉੱਤੇ ਪਹੁੰਚੇ। ਮੌਕੇ ਉੱਤੇ ਉਨ੍ਹਾਂ ਨੂੰ ਇੱਕ ਵਿਅਕਤੀ ਜ਼ਖ਼ਮੀ ਹਾਲਤ ਵਿੱਚ ਮਿਲਿਆ, ਉਸ ਦੇ ਗੋਲੀ ਲੱਗੀ ਸੀ।ਜ਼ਖ਼ਮਾਂ ਦੀ ਤਾਬ ਨਾ ਸਹਾਰਦਿਆਂ ਹੋਇਆਂ ਉਹ ਵਿਅਕਤੀ ਦਮ ਤੋੜ ਗਿਆ।
ਮਾਮਲੇ ਦੀ ਜਾਂਚ ਹੋਮੀਸਾਈਡ ਡਵੀਜ਼ਨ ਦੇ ਜਾਂਚਕਾਰਾਂ ਵੱਲੋਂ ਕੀਤੀ ਜਾ ਰਹੀ ਹੈ।