ਟੋਰਾਂਟੋ, : ਐਨਡੀਪੀ ਆਗੂ ਜਗਮੀਤ ਸਿੰਘ ਨੇ ਪਬਲਿਕ ਟਰਾਂਜਿ਼ਟ ਫਲੀਟਸ ਨੂੰ 2030 ਤੱਕ ਪੂਰੀ ਤਰ੍ਹਾਂ ਇਲੈਕਟ੍ਰਿਕ ਬਣਾਉਣ ਲਈ ਮਿਊਂਸਪੈਲਿਟੀਜ਼ ਦੀ ਮਦਦ ਕਰਨ ਵਾਸਤੇ ਪਬਲਿਕ ਟਰਾਂਜਿ਼ਟ ਪੋ੍ਰਜੈਕਟਸ ਲਈ ਫੰਡਿੰਗ ਦੁੱਗਣੀ ਕਰਨ ਦਾ ਵਾਅਦਾ ਕੀਤਾ।
ਟੋਰਾਂਟੋ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਗਮੀਤ ਸਿੰਘ ਨੇ ਆਖਿਆ ਕਿ ਕਲਾਈਮੇਟ ਸੰਕਟ ਦੇ ਅਸਰ ਕਾਰਨ ਹੁਣੇ ਤੋਂ ਹੀ ਜੰਗਲ ਦੀ ਅੱਗ ਤੇ ਸੋਕਿਆਂ ਵਰਗੀਆਂ ਬਿਪਤਾਵਾਂ ਦੇ ਰੂਪ ਵਿੱਚ ਕੈਨੇਡਾ ਭਰ ਦੀਆਂ ਕਮਿਊਨਿਟੀਜ਼ ਨੂੰ ਵੱਡਾ ਨੁਕਸਾਨ ਸਹਿਣਾ ਪੈ ਰਿਹਾ ਹੈ। ਜਗਮੀਤ ਸਿੰਘ ਨੇ ਪਬਲਿਕ ਟਰਾਂਜਿ਼ਟ ਲਈ ਮਿਊਂਸਪੈਲਿਟੀਜ਼ ਨੂੰ ਦਿੱਤੇ ਜਾਣ ਵਾਲੇ 2·2 ਬਿਲੀਅਨ ਡਾਲਰ ਦੇ ਫੰਡ ਨੂੰ ਵਧਾ ਕੇ 4·4 ਬਿਲੀਅਨ ਡਾਲਰ ਕਰਨ ਦਾ ਤਹੱਈਆ ਪ੍ਰਗਟਾਇਆ।
ਉਨ੍ਹਾਂ ਇਹ ਵੀ ਆਖਿਆ ਕਿ ਲਿਬਰਲ ਆਗੂ ਜਸਟਿਨ ਟਰੂਡੋ ਕਲਾਈਮੇਟ ਚੇਂਜ ਬਾਰੇ ਆਪਣੇ ਹੀ ਵਾਅਦਿਆਂ ਨੂੰ ਤੋੜੀ ਜਾ ਰਹੇ ਹਨ ਤੇ ਇਸ ਤਰ੍ਹਾਂ ਇਸ ਖੇਤਰ ਵਿੱਚ ਜੀ-7 ਦੇਸ਼ਾਂ ਵਿੱਚ ਵੀ ਕੈਨੇਡਾ ਦੀ ਕਾਰਗੁਜ਼ਾਰੀ ਸੱਭ ਤੋਂ ਮਾੜੀ ਰਹੀ ਹੈ।
ਜਗਮੀਤ ਸਿੰਘ ਨੇ ਪਬਲਿਕ ਟਰਾਂਜਿ਼ਟ ਨੂੰ 2030 ਤੱਕ ਪੂਰੀ ਤਰ੍ਹਾਂ ਇਲੈਕਟ੍ਰਿਕ ਬਣਾਉਣ ਦਾ ਕੀਤਾ ਵਾਅਦਾ
