ਇਟੋਬੀਕੋ: ਮੰਗਲਵਾਰ ਸਵੇਰੇ ਇੱਕ ਟਰਾਂਸਪੋਰਟ ਟਰੱਕ ਤੇ ਕਾਰ ਵਿਚਾਲੇ ਹੋਈ ਟੱਕਰ ਵਿੱਚ ਦੋ ਵਿਅਕਤੀ ਜ਼ਖ਼ਮੀ ਹੋ ਗਏ।
ਸਵੇਰੇ 6:30 ਵਜੇ ਹੌਰਨਰ ਐਵਨਿਊ ਤੇ ਬ੍ਰਾਊਨਜ਼ ਲਾਈਨ ਉੱਤੇ ਵਾਪਰੇ ਇਸ ਹਾਦਸੇ ਦੀ ਜਾਣਕਾਰੀ ਦੇ ਕੇ ਪੁਲਿਸ ਨੂੰ ਮੌਕੇ ਉੱਤੇ ਸੱਦਿਆ ਗਿਆ। ਇਸ ਹਾਦਸੇ ਵਿੱਚ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਪੁਰਸ਼ ਤੇ ਮਹਿਲਾ ਨੂੰ ਇਲਾਜ ਲਈ ਫੌਰਨ ਹਸਪਤਾਲ ਲਿਜਾਇਆ ਗਿਆ।
ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਥੋੜ੍ਹੇ ਸਮੇਂ ਲਈ ਇਸ ਇਲਾਕੇ ਵਿੱਚ ਸੜਕਾਂ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ।
ਟਰੱਕ ਤੇ ਕਾਰ ਵਿਚਾਲੇ ਟੱਕਰ ਵਿੱਚ ਦੋ ਜ਼ਖ਼ਮੀ
