ਅਫ਼ਗ਼ਾਨਿਸਤਾਨ: ਔਰਤਾਂ ਦੇ ਪ੍ਰਦਰਸ਼ਨ ਨੂੰ ਕਵਰ ਕਰ ਰਹੇ ਦੋ ਪੱਤਰਕਾਰਾਂ ’ਤੇ ਤਾਲਿਬਾਨ ਨੇ ਢਾਹਿਆ ਕਹਿਰ

ਚੰਡੀਗੜ੍ਹ

ਹਿਊਮਨ ਰਾਈਟਸ ਵਾਚ ਨੇ ਕਿਹਾ ਕਿ ਤਾਲਿਬਾਨ ਦੇ ਦੋ ਪੱਤਰਕਾਰਾਂ ਨੂੰ ਹਿਰਾਸਤ ਵਿੱਚ ਲੈ ਕੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਕੁੱਟਿਆ। ਕਾਬੁਲ ਸਥਿਤ ਮੀਡੀਆ ਸੰਸਥਾ ਦੇ ਤਕੀ ਦਰਿਆਬੀ ਅਤੇ ਨੇਮਤ ਨਕਦ ਮੰਗਲਵਾਰ ਨੂੰ ਅਫ਼ਗ਼ਾਨਿਸਤਾਨ ਦੀ ਰਾਜਧਾਨੀ ਵਿੱਚ ਔਰਤਾਂ ਦੇ ਵਿਰੋਧ ਪ੍ਰਦਰਸ਼ਨਾਂ ਨੂੰ ਕਵਰ ਕਰ ਰਹੇ ਸਨ। ਇਸ ਦੌਰਾਨ ਤਾਲਿਬਾਨ ਨੇ ਦੋਵਾਂ ਨੂੰ ਚੁੱਕ ਲਿਆ ਤੇ ਉਨ੍ਹਾਂ ’ਤੇ ਤਸ਼ੱਦਦ ਢਾਹਿਆ।