ਅਫ਼ਗਾਨਿਸਤਾਨ ਦੀ ਨਵੀਂ ਹਕੀਕਤ ਦੇਖਣ ਲਈ ਦੁਨੀਆ ਨੂੰ ਪੁਰਾਣਾ ਨਜ਼ਰੀਆ ਛੱਡਣਾ ਹੋਵੇਗਾ: ਕੁਰੈਸ਼ੀ

ਇਸਲਾਮਾਬਾਦ

ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਅੱਜ ਅਫ਼ਗਾਨਿਸਤਾਨ ਦੇ ਗੁਆਂਢੀ ਮੁਲਕਾਂ ਦੀ ਮੰਤਰੀ ਪੱਧਰੀ ਪਹਿਲੀ ਮੀਟਿੰਗ ਦੀ ਮੇਜ਼ਬਾਨੀ ਕੀਤੀ। ਇਸ ਦੌਰਾਨ ਸ੍ਰੀ ਕੁਰੈਸ਼ੀ ਨੇ ਕਿਹਾ ਕਿ ਜੰਗ ਪ੍ਰਭਾਵਿਤ ਮੁਲਕ ਅਫ਼ਗਾਨਿਸਤਾਨ ਵਿਚ ਹਾਲਾਤ ਗੁੰਝਲਦਾਰ ਤੇ ਤਬਦੀਲੀ ਵਾਲੇ ਬਣੇ ਹੋਏ ਹਨ ਪਰ ਇਸ ਦੀ ਨਵੀਂ ਹਕੀਕਤ ਨੂੰ ਦੇਖਣ ਲਈ ਦੁਨੀਆ ਨੂੰ ਆਪਣਾ ਪੁਰਾਣਾ ਨਜ਼ਰੀਆ ਬਦਲਣਾ ਹੋਵੇਗਾ ਅਤੇ ਇਕ ਵਿਹਾਰਕ ਨਜ਼ਰੀਏ ਨਾਲ ਅੱਗੇ ਵਧਣਾ ਹੋਵੇਗਾ। ਕੁਰੈਸ਼ੀ ਨੇ ਚੀਨ, ਇਰਾਨ, ਤਾਜਿਕਿਸਤਾਨ, ਤੁਰਕਮੇਨਿਸਤਾਨ ਅਤੇ ਉਜ਼ਬੇਕਿਸਤਾਨ ਦੇ ਵਿਦੇਸ਼ ਮੰਤਰੀਆਂ ਦੀ ਪਹਿਲੀ ਡਿਜੀਟਲ ਮੀਟਿੰਗ ਦੀ ਪ੍ਰਧਾਨਗੀ ਕਰਨ ਮਗਰੋਂ ਟਵੀਟ ਕੀਤੇ। ਇਕ ਟਵੀਟ ਵਿਚ ਉਨ੍ਹਾਂ ਕਿਹਾ, ‘‘ਅਫ਼ਗਾਨਿਸਤਾਨ ਵਿਚ ਸਥਿਤੀ ਗੁੰਝਲਦਾਰ ਤੇ ਬਦਲਾਅ ਵਾਲੀ ਬਣੀ ਹੋਈ ਹੈ। ਸਾਨੂੰ ਆਸ  ਹੈ ਕਿ ਸਿਆਸੀ ਹਾਲਾਤ ਸਥਿਰ ਹੋ ਜਾਣਗੇ ਅਤੇ ਜਲਦੀ ਹੀ ਸਥਿਤੀਆਂ ਆਮ ਹੋ ਜਾਣਗੀਆਂ।