ਟੋਰਾਂਟੋ/ਜੀਟੀਏ ਅੱਜ ਤੋਂ ਟੋਰਾਂਟੋ, ਪੀਲ, ਯੌਰਕ ਤੇ ਦਰਹਾਮ ਵਿੱਚ ਖੁੱਲ੍ਹਣਗੇ ਸਕੂਲ

ਟੋਰਾਂਟੋ : ਕੋਵਿਡ-19 ਦੀ ਚੌਥੀ ਵੇਵ ਦਰਮਿਆਨ ਵੀਰਵਾਰ ਨੂੰ ਓਨਟਾਰੀਓ ਦੇ ਕਈ ਸੱਭ ਤੋਂ ਵੱਡੇ ਸਕੂਲ ਬੋਰਡਜ਼ ਵਿੱਚੋਂ ਕੁੱਝ ਦੇ ਵਿਦਿਆਰਥੀਆਂ ਨੂੰ ਕਲਾਸਾਂ ਵਿੱਚ ਪਰਤਣਾ ਹੋਵੇਗਾ।
ਕਈ ਸਕੂਲ ਬੋਰਡਜ਼ ਵੱਲੋਂ ਇਸ ਹਫਤੇ ਦੇ ਸ਼ੁਰੂ ਵਿੱਚ ਆਪਣੇ ਸਕੂਲ ਵਰ੍ਹੇ ਦੀ ਸ਼ੁਰੂਆਤ ਕਰ ਦਿੱਤੀ ਗਈ। ਪਰ ਅੱਜ ਟੋਰਾਂਟੋ, ਪੀਲ, ਯੌਰਕ ਤੇ ਦਰਹਾਮ ਦੇ ਕਈ ਬੋਰਡਜ਼ ਦੇ ਵਿਦਿਆਰਥੀਆਂ ਲਈ ਸਕੂਲ ਦਾ ਪਹਿਲਾ ਦਿਨ ਹੋਵੇਗਾ।ਮਹਾਂਮਾਰੀ ਕਾਰਨ ਪ੍ਰਭਾਵਿਤ ਹੋਣ ਵਾਲਾ ਇਹ ਤੀਜਾ ਸਕੂਲ ਵਰ੍ਹਾ ਹੋਵੇਗਾ। ਹਾਲਾਂਕਿ ਇਸ ਸਾਲ ਪ੍ਰੋਵਿੰਸ ਦੇ ਵਿਗਿਆਨੀਆਂ ਵੱਲੋਂ ਬਹੁਤ ਮਾੜੇ ਹਾਲਾਤ ਨੂੰ ਛੱਡ ਕੇ ਸਕੂਲਾਂ ਨੂੰ ਖੁੱਲ੍ਹੇ ਰੱਖਣ ਦੀ ਮੰਗ ਕੀਤੀ ਗਈ ਹੈ।
ਕੋਵਿਡ-19 ਸੇਫਟੀ ਮਾਪਿਆਂ ਤੇ ਵਿਦਿਆਰਥੀਆਂ ਲਈ ਸੱਭ ਤੋਂ ਅਹਿਮ ਮੁੱਦਾ ਹੈ ਤੇ ਓਨਟਾਰੀਓ ਦੇ ਸਿੱਖਿਆ ਮੰਤਰੀ ਦਾ ਕਹਿਣਾ ਹੈ ਕਿ 72 ਪਬਲਿਕ ਤੌਰ ਉੱਤੇ ਫੰਡ ਹਾਸਲ ਕਰਨ ਵਾਲੇ ਸਕੂਲ ਬੋਰਡਜ਼ ਨੇ ਆਪਣੀਆਂ ਸਾਰੀਆਂ ਲਰਨਿੰਗ ਸਪੇਸਿਜ਼ ਵਿੱਚ ਹੈਪਾ ਫਿਲਟਰ ਇਨਸਾਟਾਲ ਕਰ ਲਏ ਹਨ।ਇਹ ਉਹ ਸਪੇਸਿਜ਼ ਸਨ ਜਿਨ੍ਹਾਂ ਵਿੱਚ ਮਕੈਨੀਕਲ ਤੌਰ ਉੱਤੇ ਵੈਂਟੀਲੇਸ਼ਨ ਦੀ ਘਾਟ ਸੀ।