ਟੱਲੇਵਾਲ,
ਕੇਂਦਰ ਸਰਕਾਰ ਵੱਲੋਂ ਬਣਾਏ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦੇਸ਼ ਭਰ ਦੇ ਕਿਸਾਨ ਡਟੇ ਹੋਏ ਹਨ। ਇਸ ਸੰਘਰਸ਼ ਨੂੰ ਹੋਰ ਹੁਲਾਰਾ ਦੇਣ ਲਈ ਪਿੰਡ ਟੱਲੇਵਾਲ ਖ਼ੁਰਦ ਵਿੱਚ ਪਿੰਡ ਪੱਧਰੀ ਕਿਸਾਨ ਪੰਚਾਇਤ ਬੁਲਾਈ ਗਈ। ਪਿੰਡ ਦੇ ਸੁਤੰਤਰਤਾ ਸੰਗਰਾਮੀ ਤਾਰਾ ਸਿੰਘ ਕਮਿਊਨਿਟੀ ਹਾਲ ਹੋਈ ਇਸ ਪੰਚਾਇਤ ਵਿੱਚ ਪਿੰਡ ਦੇ ਹਰ ਘਰ ਤੋਂ ਕਿਸਾਨ ਅਤੇ ਨੌਜਵਾਨ ਸ਼ਾਮਲ ਹੋਏ। ਇਸ ਮੌਕੇ ਮਾਸਟਰ ਰਣਜੀਤ ਸਿੰਘ ਟੱਲੇਵਾਲ ਅਤੇ ਭਾਕਿਯੂ ਉਗਰਾਹਾਂ ਦੇ ਇਕਾਈ ਪ੍ਰਧਾਨ ਜਰਨੈਲ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਇਹ ਕਾਨੂੰਨ ਦੇਸ਼ ਭਰ ਦੀ ਖੇਤੀ ਅਤੇ ਕਿਸਾਨੀ ਉਪਰ ਕਬਜ਼ਾ ਕਰਨ ਦੀ ਕੋਝੀ ਚਾਲ ਹੈ ਤੇ ਕਿਸਾਨੀ ’ਤੇ ਵੱਡਾ ਹਮਲਾ ਹੈ। ਸਰਕਾਰ ਅਤੇ ਕਾਰਪੋਰੇਟਾਂ ਦੇ ਇਸ ਹੱਲੇ ਨੂੰ ਏਕਤਾ ਨਾਲ ਹੀ ਠੱਲਿਆ ਜਾ ਸਕਦਾ ਹੈ, ਜਿਸ ਕਰਕੇ ਦਿੱਲੀ ਅਤੇ ਪੰਜਾਬ ਵਿੱਚ ਚੱਲ ਰਹੇ ਕਿਸਾਨ ਮੋਰਚਿਆਂ ਵਿੱਚ ਹਰ ਵਿਅਕਤੀ ਨੂੰ ਸ਼ਾਮਲ ਹੋ ਕੇ ਸੰਘਰਸ਼ ਮਜ਼ਬੂਤ ਕਰਨਾ ਚਾਹੀਦਾ ਹੈ। ਇਸ ਮੌਕੇ ਹਾਜ਼ਰ ਕਿਸਾਨਾਂ ਅਤੇ ਨੌਜਵਾਨਾਂ ਨੇ ਕਿਸਾਨ ਮੋਰਚਿਆਂ ਵਿੱਚ ਸ਼ਾਮਲ ਹੋਣ ਦੀ ਸਹੁੰ ਚੁੱਕੀ।