ਸਿਓਲ
ਉੱਤਰੀ ਕੋਰੀਆ ਨੇ ਕਿਹਾ ਹੈ ਕਿ ਉਸ ਨੇ ਨਵੀਂ ਵਿਕਸਿਤ ਲੰਮੀ ਦੂਰੀ ਦੀ ਕਰੂਜ਼ ਮਿਜ਼ਾਈਲ ਦੀ ਪਰਖ ਕੀਤੀ ਹੈ। ਇਹ ਅਜ਼ਮਾਇਸ਼ ਸਫ਼ਲ ਰਹੀ ਹੈ। ਬੀਤੇ ਕਈ ਮਹੀਨਿਆਂ ਵਿੱਚ ਉੱਤਰੀ ਕੋਰਿਆਈ ਮਿਜ਼ਾਈਲ ਪ੍ਰੀਖਣ ਦੀ ਇਹ ਪਹਿਲੀ ਰਿਪੋਰਟ ਹੈ ਜਿਸ ਤੋਂ ਪਤਾ ਚਲਦਾ ਹੈ ਕਿ ਕਿਸ ਤਰ੍ਹਾਂ ਅਮਰੀਕਾ ਨਾਲ ਪ੍ਰਮਾਣੂ ਗੱਲਬਾਤ ਵਿੱਚ ਖੜੋਤ ਦਰਮਿਆਨ ਉੱਤਰੀ ਕੋਰੀਆ ਫੌਜੀ ਸਮਰੱਥਾ ਵਧਾ ਰਿਹਾ ਹੈ। ਕੋਰੀਅਨ ਸੈਂਟਰਲ ਨਿਊਜ਼ ਏਜੰਸੀ ਨੇ ਸੋਮਵਾਰ ਨੂੰ ਕਿਹਾ ਕਿ ਕਰੂਜ਼ ਮਿਜ਼ਾਈਲ ਬਣਾਉਣ ਦਾ ਕੰਮ ਬੀਤੇ ਦੋ ਵਰ੍ਹਿਆਂ ਤੋਂ ਚਲ ਰਿਹਾ ਸੀ ਅਤੇ ਸ਼ਨਿਚਰਵਾਰ ਅਤੇ ਐਤਵਾਰ ਨੂੰ ਮਿਜ਼ਾਈਲ ਦੀ ਅਜ਼ਮਾਇਸ਼ ਕੀਤੀ ਗਈ ਜੋ ਸਫ਼ਲ ਰਹੀ।