ਪੱਟੀ ਵਿੱਚ ਕਾਰ ਸਵਾਰਾਂ ਵੱਲੋਂ ਦੁਕਾਨਦਾਰ ’ਤੇ ਫਾਇਰਿੰਗ

ਪੱਟੀ,

ਸ਼ਹਿਰ ਦੇ ਲਾਹੌਰ ਰੋਡ ’ਤੇ ਆਪਣੀ ਦਕਾਨ ਖੋਲ੍ਹ ਰਹੇ ਇਕ ਵਿਅਕਤੀ ’ਤੇ ਅੱਜ ਕਾਰ ਸਵਾਰਾਂ ਨੇ ਫਾਇਰਿੰਗ ਕੀਤੀ। ਇਸ ਹਮਲੇ ਵਿੱਚ ਦੁਕਾਨਦਾਰ ਜ਼ਖ਼ਮੀ ਹੋ ਗਿਆ। ਦੁਕਾਨਦਾਰ ਦੀ ਪਛਾਣ ਅਮਰੀਕ ਫਰਨੀਚਰ ਹਾਊਸ ਦੇ ਮਾਲਕ ਬਲਵਿੰਦਰ ਸਿੰਘ ਪੁੱਤਰ ਅਨੌਖ ਸਿੰਘ ਵਾਸੀ ਵਾਰਡ ਨੰਬਰ 6 ਪੱਟੀ ਵਜੋਂ ਹੋਈ ਹੈ। ਦੁਕਾਨਦਾਰ ਨੂੰ ਸਥਾਨਕ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ। ਪੀੜਤ ਨੇ ਦੱਸਿਆ ਕਿ ਮੁਲਜ਼ਮਾਂ ਨੇ ਉਸ ’ਤੇ 6 ਗੋਲੀਆਂ ਚਲਾਈਆਂ ਜਿਨ੍ਹਾਂ ਵਿਚੋਂ ਦੋ ਉਸ ਦੇ ਪੈਰ ਵਿੱਚ ਲੱਗੀਆਂ। ਪੁਲੀਸ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਰਾਹੀਂ ਮੁਲਜ਼ਮਾਂ ਦੀ ਪਛਾਣ ਕਰਨ ਵਿੱਚ ਜੁਟ ਗਈ ਹੈ। ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਪੱਟੀ ਦੇ ਪ੍ਰਧਾਨ ਗੁਰਚਰਨ ਸਿੰਘ ਚੰਨ ਤੇ ਅਕਾਲੀ ਕੌਂਸਲਰ ਧਰਮਿੰਦਰ ਸਿੰਘ ਨੇ ਪੁਲੀਸ ਤੋਂ ਮੁਲਜ਼ਮਾਂ ਨੂੰ ਛੇਤੀ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ।