ਹਿੰਦੀ ਦਿਵਸ:ਵਿਸ਼ਵ ਮੰਚ ’ਤੇ ਹਿੰਦੀ ਲਗਾਤਾਰ ਆਪਣੀ ਮਜ਼ਬੂਤ ਪਛਾਣ ਬਣਾ ਰਹੀ ਹੈ: ਮੋਦੀ

ਨਵੀਂ ਦਿੱਲੀ, 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਿੰਦੀ ਦਿਵਸ ਦੇ ਮੌਕੇ ’ਤੇ ਮੰਗਲਵਾਰ ਨੂੰ ਦੇਸ਼ਵਾਸੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਸਭਨਾਂ ਦੀਆਂ ਕੋਸ਼ਿਸ਼ਾਂ ਨਾਲ ਇਹ ਭਾਸ਼ਾ ਵਿਸ਼ਵ ਮੰਚ ’ਤੇ ਲਗਾਤਾਰ ਆਪਣੀ ਮਜ਼ਬੂਤ ਪਛਾਣ ਬਣਾ ਰਹੀ ਹੈ। ਉਨ੍ਹਾਂ ਇਕ ਟਵੀਟ ਵਿੱਚ ਕਿਹਾ ਤੁਹਾਨੂੰ ਸਾਰਿਆਂ ਨੂੰ ਹਿੰਦੀ ਦਿਵਸ ਦੀਆਂ ਲੱਖ ਲੱਖ ਵਧਾਈਆਂ। ਹਿੰਦੀ ਨੂੰ ਸਮਰੱਥ ਭਾਸ਼ਾ ਬਣਾਉਣ ਵਿੱਚ ਵੱਖ-ਵੱਖ ਖੇਤਰਾਂ ਦੇ ਲੋਕਾਂ ਨੇ ਵਰਨਣਯੋਗ ਭੂਮਿਕਾ ਨਿਭਾਈ ਹੈ। ਇਹ ਤੁਹਾਡੇ ਸਾਰਿਆਂ ਦੀਆਂ ਕੋਸ਼ਿਸ਼ਾਂ ਦਾ ਨਤੀਜਾ ਹੈ ਕਿ ਵਿਸ਼ਵ ਮੰਚ ’ਤੇ ਹਿੰਦੀ ਲਗਾਤਾਰ ਆਪਣੀ ਮਜ਼ਬੂਤ ਪਛਾਣ ਬਣਾ ਰਹੀ ਹੈ। ਕਾਬਿਲੇਗੌਰ ਹੈ ਕਿ ਹਿੰਦੀ ਨੂੰ 14 ਸਤੰਬਰ 1949 ਨੂੰ ਰਾਜ ਭਾਸ਼ਾ ਦਾ ਦਰਜਾ ਦਿੱਤਾ ਗਿਆ ਸੀ।