ਭਾਰਤੀ ਮੂਲ ਦੇ ਡਾਕਟਰ ਨੇ ਬਚਾਈ ਸਿਰੋਂ ਜੁੜੇ ਜੋੜੇ ਬੱਚਿਆਂ ਦੀ ਜਾਨ

ਭਾਰਤੀ ਮੂਲ ਦੇ ਡਾਕਟਰ ਨੇ ਬਚਾਈ ਸਿਰੋਂ ਜੁੜੇ ਜੋੜੇ ਬੱਚਿਆਂ ਦੀ ਜਾਨ

ਯੇਰੂਸ਼ਲੱਮ,

ਯੂਕੇ ਵਿੱਚ ਵਿਸ਼ਵ ਪ੍ਰਸਿੱਧ ਭਾਰਤੀ ਮੂਲ ਦੇ ਬਾਲ ਰੋਗਾਂ ਦੇ ਮਾਹਿਰ ਨੇ ਜੁੜੇ ਸਿਰ ਵਾਲੇ ਜੋੜੇ ਬੱਚਿਆਂ ਦਾ ਸਫ਼ਲਤਾਪੂਰਵਕ ਅਪਰੇਸ਼ਨ ਕੀਤਾ ਹੈ। ਇਸ ’ਚ ਉਨ੍ਹਾਂ ਇਜ਼ਰਾਈਲੀ ਡਾਕਟਰਾਂ ਦੀ ਮਦਦ ਕੀਤੀ ਹੈ। ਇਹ ਬੱਚੇ ਹੁਣ ਆਮ ਜ਼ਿੰਦਗੀ ਜੀਅ ਸਕਣਗੇ। ‘ਦਿ ਟਾਈਮਜ਼ ਆਫ ਇਜ਼ਰਾਈਲ’ ਦੀ ਰਿਪੋਰਟ ਮੁਤਾਬਕ ਕਸ਼ਮੀਰ ਵਿੱਚ ਜਨਮੇ ਅਤੇ ਲੰਡਨ ਦੇ ਪ੍ਰਸਿੱਧ ਓਰਮੰਡ ਸਟਰੀਟ ਹਸਪਤਾਲ ਵਿੱਚ ਕੰਮ ਕਰਦੇ ਡਾ. ਨੂਰ ਉਲ ਓਵਾਸ ਜਿਲਾਨੀ ਪਹਿਲੀ ਵਾਰ ਯੂਕੇ ਤੋਂ ਬਾਹਰ ਸਰਜਰੀ ਕਰਨ ਲਈ ਮੰਨੇ ਹਨ। ਇਨ੍ਹਾਂ ਨੂੰ ਇਜ਼ਰਾਈਲ ਦੇ ਸੋਰੋਕਾ ਹਸਪਤਾਲ ਦੇ ਡਾਕਟਰਾਂ ਨੇ ਸੱਦਿਆ ਸੀ। ਡਾ. ਨੂਰ ਤੇ ਉਨ੍ਹਾਂ ਦੇ ਸਹਿ ਮੁਲਾਜ਼ਮ ਪ੍ਰੋਫੈਸਰ ਡੇਵਿਡ ਡਨਵੇਅ ਆਲਮੀ ਪੱਧਰ ’ਤੇ ਇਨ੍ਹਾਂ ਕੇਸਾਂ ਦੇ ਮਾਹਿਰ ਮੰਨੇ ਜਾਂਦੇ ਹਨ।

International