ਮੁੰਬਈ:ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਕੇਵਾਈਸੀ ਦੇ ਨਾਮ ’ਤੇ ਹੋ ਰਹੀਆਂ ਧੋਖਾਧੜੀਆਂ ਖ਼ਿਲਾਫ਼ ਲੋਕਾਂ ਨੂੰ ਖ਼ਬਰਦਾਰ ਕਰਦਿਆਂ ਸਲਾਹ ਦਿੱਤੀ ਹੈ ਕਿ ਉਹ ਅਣਪਛਾਤੇ ਵਿਅਕਤੀਆਂ ਜਾਂ ਏਜੰਸੀਆਂ ਨਾਲ ਆਪਣੇ ਖਾਤੇ ਦੇ ਵੇਰਵੇ ਜਾਂ ਪਾਸਵਰਡ ਵਰਗੀਆਂ ਅਹਿਮ ਜਾਣਕਾਰੀਆਂ ਸਾਂਝੀ ਨਾ ਕਰਨ। ਆਰਬੀਆਈ ਨੇ ਇਕ ਬਿਆਨ ’ਚ ਕਿਹਾ ਹੈ ਕਿ ਉਨ੍ਹਾਂ ਨੂੰ ਲੋਕਾਂ ਨਾਲ ਕੇਵਾਈਸੀ ਅਪਡੇਟ ਕਰਨ ਦੇ ਨਾਮ ’ਤੇ ਹੋ ਰਹੀਆਂ ਧੋਖਾਧੜੀਆਂ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਖਾਤੇ ਜਾਮ, ਬਲਾਕ ਜਾਂ ਬੰਦ ਕਰਨ ਦੇ ਨਾਮ ’ਤੇ ਲੋਕਾਂ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਹਨ ਅਤੇ ਜਿਵੇਂ ਹੀ ਉਹ ਜਾਣਕਾਰੀ ਸਾਂਝੇ ਕਰਦੇ ਹਨ ਉਨ੍ਹਾਂ ਦੇ ਖਾਤਿਆਂ ’ਚੋਂ ਪੈਸੇ ਗਾਇਬ ਹੋ ਜਾਂਦੇ ਹਨ।
ਲੋਕ ਖਾਤਿਆਂ ਦੇ ਵੇਰਵੇ ਤੇ ਪਾਸਵਰਡ ਸਾਂਝੇ ਨਾ ਕਰਨ: ਆਰਬੀਆਈ
