ਕੈਨੇਡਾ ਭਰ ਵਿੱਚ 15000 ਮੁਲਾਜ਼ਮ ਭਰਤੀ ਕਰੇਗੀ ਐਮੇਜੌ਼ਨ

ਕੈਲਗਰੀ : ਕੋਵਿਡ-19 ਮਹਾਂਮਾਰੀ ਕਾਰਨ ਬੜੇ ਹੀ ਨਾਟਕੀ ਢੰਗ ਨਾਲ ਲੇਬਰ ਮਾਰਕਿਟ ਉੱਤੇ ਪਏ ਅਸਰ ਤੋਂ ਬਾਅਦ ਐਮੇਜ਼ੌਨ ਕੈਨੇਡਾ ਵੱਲੋਂ ਵੇਜਿਜ਼ ਵਿੱਚ ਵਾਧਾ ਕੀਤੇ ਜਾਣ ਤੇ ਕੈਨੇਡਾ ਭਰ ਵਿੱਚ 15000 ਨਵੇਂ ਇੰਪਲੌਈਜ਼ ਭਰਤੀ ਕਰਨ ਦੀ ਖਬਰ ਨਾਲ ਥੋੜ੍ਹਾ ਸੁਖ ਦਾ ਸਾਹ ਆਇਆ ਹੈ।
ਐਮੇਜ਼ੌਨ ਨੇ ਸੋਮਵਾਰ ਨੂੰ ਆਖਿਆ ਕਿ ਉਹ ਕੈਨੇਡੀਅਨ ਸਰਕਾਰ ਦੇ ਪਸਾਰ ਸਬੰਧੀ ਯੋਜਨਾਵਾਂ ਵਿੱਚ ਵਾਧਾ ਕਰਦਿਆਂ ਹੋਇਆਂ ਦੇਸ਼ ਭਰ ਵਿੱਚ 15000 ਨਵੇਂ ਵੇਅਰਹਾਊਸ ਤੇ ਡਿਸਟ੍ਰੀਬਿਊਸ਼ਨ ਵਰਕਰਜ਼ ਭਰਤੀ ਕਰੇਗੀ।ਕੰਪਨੀ ਵੱਲੋਂ ਇਹ ਵੀ ਆਖਿਆ ਗਿਆ ਕਿ ਉਹ ਕੈਨੇਡਾ ਵਿੱਚ ਆਪਣੇ ਫਰੰਟ ਲਾਈਨ ਵਰਕਰਜ਼ ਲਈ ਘੰਟੇ ਦੇ 17 ਡਾਲਰ ਤੋਂ 21·65 ਡਾਲਰ ਤੱਕ ਕਰੇਗੀ।ਵੈਸੇ ਇਸ ਸਮੇਂ ਐਮੇਜ਼ੌਨ ਆਪਣੇ ਮੁਲਾਜ਼ਮਾਂ ਨੂੰ ਘੰਟੇ ਦੇ 16 ਡਾਲਰ ਤੱਕ ਦਾ ਸਟਾਰਟਿੰਗ ਵੇਜ ਦੇ ਰਹੀ ਹੈ।
ਕੰਪਨੀ ਨੇ ਇਹ ਵੀ ਆਖਿਆ ਕਿ ਕੋਈ ਵੀ ਮੁਲਾਜ਼ਮ ਕਿੰਨੇ ਸਮੇਂ ਤੋਂ ਵੀ ਉਨ੍ਹਾਂ ਦੇ ਨਾਲ ਹੈ, ਮੌਜੂਦਾ ਸਾਰੇ ਇੰਪਲੌਈਜ਼ ਨੂੰ ਤੁਰੰਤ ਭਾਵ ਤੋਂ ਸ਼ੁਰੂ ਕਰਦਿਆਂ ਵੀ ਪ੍ਰਤੀ ਘੰਟਾ 1·60 ਡਾਲਰ ਤੋਂ 2·20 ਡਾਲਰ ਵਾਧੂ ਦਿੱਤੇ ਜਾਣਗੇ।ਇੱਕ ਇੰਟਰਵਿਊ ਵਿੱਚ ਐਮੇਜ਼ੌਨ ਕੈਨੇਡਾ ਦੀ ਕੈਨੇਡੀਅਨ ਕਸਟਮਰ ਫੁੱਲਫਿਲਮੈਂਟ ਆਪਰੇਸ਼ਨਜ਼ ਡਾਇਰੈਕਟਰ ਸੁਮੇਘਾ ਕੁਮਾਰ ਨੇ ਆਖਿਆ ਕਿ ਦੇਸ਼ ਵਿੱਚ ਅਸੀਂ ਤੇਜ਼ੀ ਨਾਲ ਵਿਕਾਸ ਕਰ ਰਹੇ ਹਾਂ।ਸਾਡੇ ਬਿਜ਼ਨਸ ਦਾ ਪਸਾਰ ਹੋ ਰਿਹਾ ਹੈ ਤੇ ਅਸੀਂ ਆਪਣੇ ਕਸਟਮਰਜ਼ ਉੱਤੇ ਧਿਆਨ ਕੇਂਦਰਿਤ ਕਰਨਾ ਚਾਹੁੰਦੇ ਹਾਂ।
ਇਸ ਸਮੇਂ ਐਮੇਜ਼ੌਨ ਦੇ ਪੰਜ ਪ੍ਰੋਵਿੰਸਾਂ ਵਿੱਚ 25 ਕਮਿਊਨਿਟੀਜ਼ ਵਿੱਚ 25,000 ਫੁੱਲ ਟਾਈਮ ਤੇ ਪਾਰਟ ਟਾਈਮ ਇੰਪਲੌਈਜ਼ ਹਨ।ਮਹਾਂਮਾਰੀ ਕਾਰਨ ਆਨਲਾਈਨ ਸ਼ਾਪਿੰਗ ਵਿੱਚ ਵਾਧਾ ਹੋਣ ਕਾਰਨ ਕੰਪਨੀ ਨੂੰ ਫਾਇਦਾ ਹੋ ਰਿਹਾ ਹੈ। ਇਸ ਸਮੇਂ ਐਮੇਜ਼ੌਨ ਦੇ ਕੈਨੇਡਾ ਵਿੱਚ 46 ਵੇਅਰਹਾਊਸ, ਲਾਜਿਸਟਿਕਸ ਤੇ ਡਲਿਵਰੀ ਫੈਸਿਲਿਟੀਜ਼ ਹਨ।