ਟੋਰਾਂਟੋ : ਸੋਮਵਾਰ ਨੂੰ ਟੋਰਾਂਟੋ ਦੇ ਫਰੰਟਲਾਈਨ ਵਰਕਰਜ਼ ਤੇ ਫਰਸਟ ਰਿਸਪਾਂਡਰਜ਼ ਨੇ ਵੈਕਸੀਨ ਨੂੰ ਲਾਜ਼ਮੀ ਕੀਤੇ ਜਾਣ ਖਿਲਾਫ ਕੁਈਨਜ਼ ਪਾਰਕ ਦੇ ਬਾਹਰ ਸ਼ਾਂਤਮਈ ਢੰਗ ਨਾਲ ਮੁਜ਼ਾਹਰਾ ਕੀਤਾ। ਇਸ ਦੌਰਾਨ ਮੁਜ਼ਾਹਰਾਕਾਰੀਆਂ ਦੀ ਭੀੜ ਕੋਵਿਡ-19 ਮਾਪਦੰਡਾਂ ਖਿਲਾਫ ਟੋਰਾਂਟੋ ਦੇ ਜਨਰਲ ਹਸਪਤਾਲ ਦੇ ਬਾਹਰ ਇੱਕਠੀ ਹੋਈ।
ਮੁਜ਼ਾਹਰਾਕਾਰੀਆਂ ਨੇ ਇਸ ਈਵੈਂਟ ਲਈ ਪ੍ਰੋਵਿੰਸ ਪੱਧਰ ਉੱਤੇ ਵੱਖ ਵੱਖ ਥਾਂਵਾਂ ਉੱਤੇ ਐਂਟੀ ਵੈਕਸੀਨੇਸ਼ਨ ਮੁਜ਼ਾਹਰੇ ਕੀਤੇ।ਹਾਲਾਂਕਿ ਇਹ ਮੁਜ਼ਾਹਰੇ ਬਹੁਤ ਹੀ ਸ਼ਾਂਤਮਈ ਢੰਗ ਨਾਲ ਤੇ ਚੁੱਪ ਚੁਪੀਤਿਆਂ ਕੀਤੇ ਗਏ ਪਰ ਕੁੱਝ ਫਰੰਟਲਾਈਨ ਵਰਕਰਜ਼ ਨੇ ਫਰੀਡਮ ਵਰਗੇ ਨਾਅਰੇ ਵੀ ਲਾਏ। ਟੋਰਾਂਟੋ ਜਨਰਲ ਹਸਪਤਾਲ ਦੇ ਬਾਹਰ ਰੈਲੀਆਂ ਵੀ ਕੀਤੀਆਂ ਗਈਆਂ। ਇੱਕ ਸਟਾਫ ਵਰਕਰ ਨੇ ਇਨ੍ਹਾਂ ਰੈਲੀਆਂ ਦਾ ਵਿਰੋਧ ਕਰਨ ਲਈ ਹਸਪਤਾਲ ਦੇ ਸਾਹਮਣੇ ਵਾਲੇ ਲਾਅਨ ਉੱਤੇ ਖੜ੍ਹੇ ਹੋ ਕੇ ਆਖਿਆ ਕਿ ਇਸ ਤਰ੍ਹਾਂ ਦੇ ਈਵੈਂਟ ਹਸਪਤਾਲ ਵਿੱਚ ਨਹੀਂ ਹੋਣੇ ਚਾਹੀਦੇ।
ਇਸ ਦੌਰਾਨ ਟੋਰਾਂਟੋ ਪੁਲਿਸ ਨੇ ਆਖਿਆ ਕਿ ਕਿਸੇ ਨੂੰ ਵੀ ਗ੍ਰਿਫਤਾਰ ਨਹੀਂ ਕੀਤਾ ਗਿਆ ਤੇ ਰੈਲੀਆਂ ਦੇ ਸਬੰਧ ਵਿੱਚ ਕਿਸੇ ਤਰ੍ਹਾਂ ਦੇ ਚਾਰਜਿਜ਼ ਵੀ ਨਹੀਂ ਲਾਏ ਗਏ।ਲਿਬਰਲ ਆਗੂ ਜਸਟਿਨ ਟਰੂਡੋ ਨੇ ਆਖਿਆ ਕਿ ਜੇ ਉਹ ਮੁੜ ਚੁਣੇ ਜਾਂਦੇ ਹਨ ਤਾਂ ਹੈਲਥ ਕੇਅਰ ਫੈਸਿਲਿਟੀ ਤੱਕ ਪਹੁੰਚ ਵਿੱਚ ਅੜਿੱਕਾ ਡਾਹੁਣ ਨੂੰ ਜੁਰਮ ਕਰਾਰ ਦਿੱਤਾ ਜਾਵੇਗਾ। ਟਰੂਡੋ ਨੇ ਇਹ ਵੀ ਆਖਿਆ ਕਿ ਕੋਵਿਡ-19 ਖਿਲਾਫ ਵੈਕਸੀਨਜ਼ ਹੀ ਸਾਡਾ ਸੱਭ ਤੋਂ ਵਧੀਆ ਬਚਾਅ ਹਨ।
ਮੇਅਰ ਜੌਹਨ ਟੋਰੀ ਨੇ ਆਖਿਆ ਕਿ ਵੈਕਸੀਨੇਸ਼ਨ ਦੇ ਅੰਕੜੇ ਵੀ ਕਮਾਲ ਦੇ ਹਨ। ਹੁਣ ਤੱਕ 97 ਫੀ ਸਦੀ ਲੋਕ ਜਾਂ ਤਾਂ ਪੂਰੀ ਤਰ੍ਹਾਂ ਵੈਕਸੀਨੇਸ਼ਨ ਕਰਵਾ ਚੁੱਕੇ ਹਨ ਤੇ ਜਾਂ ਫਿਰ ਅੰਸਕ ਤੌਰ ਉੱਤੇ ਵੈਕਸੀਨੇਸ਼ਨ ਕਰਵਾ ਚੁੱਕੇ ਹਨ।
ਰੋਕੇ ਜਾਣ ਦੇ ਬਾਵਜੂਦ ਹਸਪਤਾਲ ਦੇ ਬਾਹਰ ਮੁਜ਼ਾਹਰਾਕਾਰੀਆਂ ਨੇ ਕੀਤਾ ਐਂਟੀ ਵੈਕਸੀਨ ਮੁਜ਼ਾਹਰਾ
