ਵ੍ਹਿਟਬੀ : ਸੋਮਵਾਰ ਸਵੇਰੇ ਵ੍ਹਿਟਬੀ ਵਿੱਚ ਦੋ ਗੱਡੀਆਂ ਦੀ ਟੱਕਰ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ ਦੋ ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ।
ਦੁਪਹਿਰ ਦੇ 3:30 ਵਜੇ ਲੇਕਰਿੱਜ ਰੋਡ ਤੇ ਕੋਲੰਬਸ ਰੋਡ ਵੈਸਟ ਨੇੜੇ ਉੱਤਰੀ ਵ੍ਹਿਟਬੀ ਵਿੱਚ ਵਾਪਰੇ ਇਸ ਹਾਦਸੇ ਤੋਂ ਬਾਅਦ ਦਰਹਾਮ ਰੀਜਨਲ ਪੁਲਿਸ ਨੂੰ ਮੌਕੇ ਉੱਤੇ ਸੱਦਿਆ ਗਿਆ।ਦੋਵਾਂ ਗੱਡੀਆਂ ਵਿੱਚੋਂ ਇੱਕ ਦੇ ਡਰਾਈਵਰ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਗੱਡੀ ਵਿੱਚ ਸਵਾਰ ਮਹਿਲਾ ਪੈਸੈਂਜਰ ਨੂੰ ਏਅਰਲਿਫਟ ਕਰਕੇ ਟਰੌਮਾ ਸੈਂਟਰ ਲਿਜਾਇਆ ਗਿਆ। ਦੂਜੀ ਗੱਡੀ ਦੇ ਡਰਾਈਵਰ ਨੂੰ ਗੰਭੀਰ ਜ਼ਖ਼ਮੀ ਹਾਲਤ ਵਿੱਚ ਟਰੌਮਾ ਸੈਂਟਰ ਲਿਜਾਇਆ ਗਿਆ।
ਮਾਮਲੇ ਦੀ ਜਾਂਚ ਲਈ ਕੋਲੰਬਸ ਰੋਡ ਤੋਂ ਕੰਸੈਸ਼ਨ ਰੋਡ 8 ਤੱਕ ਦੋਵਾਂ ਪਾਸਿਆਂ ਤੋਂ ਲੇਕਰਿੱਜ ਰੋਡ ਨੂੰ ਬੰਦ ਕੀਤਾ ਗਿਆ ਹੈ। ਕੋਲੰਬਸ ਦੇ ਦੱਖਣ ਵੱਲ ਵਿੰਚੈਸਟਰ ਰੋਡ ਨੂੰ ਬੰਦ ਕੀਤਾ ਗਿਆ ਹੈ।
ਵ੍ਹਿਟਬੀ ਵਿੱਚ ਹੋਏ ਹਾਦਸੇ ਵਿੱਚ 1 ਹਲਾਕ, 2 ਜ਼ਖ਼ਮੀ
