ਟਿੰਮ ਹੌਰਟਨਜ਼ ਦੇ ਪਾਰਕਿੰਗ ਲੌਟ ਵਿੱਚ ਚੱਲੀ ਗੋਲੀ, ਇੱਕ ਹਲਾਕ

ਹੈਮਿਲਟਨ: ਹੈਮਿਲਟਨ ਵਿੱਚ ਟਿੰਮ ਹੌਰਟਨਜ਼ ਦੇ ਪਾਰਕਿੰਗ ਲੌਟ ਵਿੱਚ ਵਾਪਰੀ ਸੂ਼ਟਿੰਗ ਦੀ ਘਟਨਾ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਇਹ ਜਾਣਕਾਰੀ ਪੁਲਿਸ ਨੇ ਦਿੱਤੀ।
ਦੁਪਹਿਰੇ 3:00 ਵਜੇ ਤੋਂ ਠੀਕ ਪਹਿਲਾਂ ਕੈਰੋਲੀਨ ਸਟਰੀਟ ਸਾਊਥ ਨੇੜੇ ਕਿੰਗ ਸਟਰੀਟ ਵੈਸਟ ਉੱਤੇ ਟਿੰਮ ਹੌਰਟਨਜ਼ ਦੀ ਲੋਕੇਸ਼ਨ ਉੱਤੇ ਇਹ ਘਟਨਾ ਵਾਪਰੀ। ਪੁਲਿਸ ਨੇ ਦੱਸਿਆ ਕਿ ਮੌਕੇ ਉੱਤੇ ਇੱਕ ਵਿਅਕਤੀ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਤੇ ਕਿਸੇ ਹੋਰ ਦੇ ਜ਼ਖ਼ਮੀ ਹੋਣ ਦੀ ਕੋਈ ਖਬਰ ਨਹੀਂ ਹੈ।
ਹੈਮਿਲਟਨ ਪੁਲਿਸ ਵੱਲੋਂ ਸੰਭਾਵੀ ਮਸ਼ਕੂਕਾਂ ਬਾਰੇ ਕੋਈ ਜਾਣਕਾਰੀ ਜਾਰੀ ਨਹੀਂ ਕੀਤੀ ਗਈ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਲੋਕਾਂ ਨੂੰ ਉਸ ਇਲਾਕੇ ਤੋਂ ਦੂਰ ਰਹਿਣ ਲਈ ਵੀ ਆਖਿਆ ਜਾ ਰਿਹਾ ਹੈ।