ਹੈਦਰਾਬਾਦ,
ਤਿਲੰਗਾਨਾ ਵਿੱਚ 6 ਸਾਲ ਦੀ ਬੱਚੀ ਨਾਲ ਬਲਾਤਕਾਰ ਕਰਨ ਬਾਅਦ ਉਸ ਦੀ ਹੱਤਿਆ ਕਰਨ ਦਾ ਮੁਲਜ਼ਮ ਦੀ ਰੇਲ ਦੀਆਂ ਪਟੜੀਆਂ ’ਤੇ ਲਾਸ਼ ਮਿਲੀ ਹੈ। ਪੁਲੀਸ ਨੇ ਕਿਹਾ ਕਿ ਮੁਲਜ਼ਮ ਦੇ ਸਰੀਰ ’ਤੇ ਨਿਸ਼ਾਨਾਂ ਤੋਂ ਉਸ ਦੀ ਪਛਾਣ ਕੀਤੀ ਗਈ। ਪੁਲੀਸ ਨੂੰ ਸ਼ੱਕ ਹੈ ਕਿ ਮੁਲਜ਼ਮ 30 ਸਾਲਾ ਪੀ. ਰਾਜੂ ਨੇ ਚਲਦੀ ਰੇਲ ਗੱਡੀ ਅੱਗੇ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਇਸ ਦੌਰਾਨ ਰਾਜ ਸਰਕਾਰ ਵੱਲੋਂ ਮੰਤਰੀ ਮੁਹੰਮਦ ਮਹਿਮੂਦ ਅਲੀ ਤੇ ਸਤਿਆਵਤੀ ਰਾਠੌੜ ਨੇ 6 ਸਾਲ ਦੀ ਬੱਚੀ ਦੇ ਮਾਪਿਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਸਹਾਇਤਾ ਵਜੋਂ 20 ਲੱਖ ਰੁਪੲੇ ਦਾ ਚੈੱਕ ਸੌਂਪਿਆ।