ਸੰਯੁਕਤ ਰਾਸ਼ਟਰ, 16 ਸਤੰਬਰ ਸੰਯੁਕਤ ਰਾਸ਼ਟਰ ਦੀ ਰਿਪੋਰਟ ‘ਚ ਕਿਹਾ ਗਿਆ ਹੈ ਕਿ ਭਾਰਤ ਦੀ ਆਰਥਿਕ ਵਿਕਾਸ ਦਰ 2021 ’ਚ 7.2 ਫ਼ੀਸਦੀ ਰਹਿਣ ਦੀ ਉਮੀਦ ਹੈ ਪਰ ਅਗਲੇ ਸਾਲ ਵਿਕਾਸ ’ਚ ਸੁਸਤ ਹੋ ਸਕਦਾ ਹੈ। ਰਿਪੋਰਟ ਦੇ ਅਨੁਸਾਰ ਕੋਵਿਡ-19 ਮਹਾਮਾਰੀ ਦੇ ਫੈਲਣ ਅਤੇ ਖੁਰਾਕੀ ਵਸਤਾਂ ਮਹਿੰਗੀਆਂ ਹੋਣ ਨਾਲ ਦੇਸ਼ ਦੀ ਵਿਕਾਸ ਦਰ ’ਤੇ ਮਾੜਾ ਅਸਰ ਪੈ ਸਕਦਾ ਹੈ।

ਕੇਪ ਕੈਨਵਰਲ (ਅਮਰੀਕਾ)

ਸਪੇਸਐੱਕਸ ਦੀ ਪਹਿਲੀ ਨਿੱਜੀ ਉਡਾਣ, ਜੋ ਚਾਰ ਵਿਅਕਤੀਆਂ ਨੂੰ ਤਿੰਨ ਦਿਨਾਂ ਲਈ ਧਰਤੀ ਦੀ ਪਰਿਕ੍ਰਮਾ ਕਰਨ ਲਈ ਲੈ ਕੇ ਗਈ ਹੈ, ਨੇ ਪੁਲਾੜ ਵਿੱਚ ਪ੍ਰਵੇਸ਼ ਕਰ ਲਿਆ ਹੈ। ਇਹ ਪਹਿਲੀ ਵਾਰ ਹੈ ਕਿ ਧਰਤੀ ਦੇ ਦੁਆਲੇ ਘੁੰਮਦੇ ਪੁਲਾੜ ਯਾਨ ਵਿੱਚ ਕੋਈ ਵੀ ਪੇਸ਼ੇਵਰ ਪੁਲਾੜ ਯਾਤਰੀ ਨਹੀਂ ਹੈ। ਸਪੇਸਐੱਕਸ ਦੇ ਡ੍ਰੈਗਨ ਕੈਪਸੂਲ ਵਿੱਚ ਦੋ ਪੁਰਸ਼ ਅਤੇ ਦੋ ਔਰਤਾਂ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੋਂ ਉੱਪਰ 100 ਮੀਲ (160 ਕਿਲੋਮੀਟਰ) ਦੇ ਆਲੇ ਦੁਆਲੇ ਧਰਤੀ ਦੀ ਪਰਿਕ੍ਰਮਾ ਕਰਦੇ ਹੋਏ ਤਿੰਨ ਦਿਨ ਬਿਤਾਉਣਗੇ।