ਸਪਾਈਸਜੈੱਟ ਸ਼ੁਰੂ ਕਰੇਗਾ 38 ਨਵੀਆਂ ਉਡਾਣਾਂ

ਸਪਾਈਸਜੈੱਟ ਸ਼ੁਰੂ ਕਰੇਗਾ 38 ਨਵੀਆਂ ਉਡਾਣਾਂ

ਨਵੀਂ ਦਿੱਲੀ:ਸਪਾਈਸਜੈੱਟ ਨੇ ਦੱਸਿਆ ਕਿ ਇਸ ਵੱਲੋਂ 15 ਤੋਂ 25 ਸਤੰਬਰ ਦਰਮਿਆਨ 38 ਨਵੀਆਂ ਉਡਾਣਾਂ ਸ਼ੁਰੂ ਕੀਤੀਆਂ ਜਾਣਗੀਆਂ। ਏਅਰਲਾਈਨ ਨੇ ਆਪਣੇ ਬਿਆਨ ਵਿੱਚ ਦੱਸਿਆ ਕਿ ਇਸ ਵੱਲੋਂ ਦਿੱਲੀ-ਸੂਰਤ-ਦਿੱਲੀ, ਬੰਗਲੂਰੂ-ਵਾਰਾਨਸੀ-ਬੰਗਲੁਰੂ, ਮੁੰਬਈ-ਜੈਪੁਰ-ਮੁੰਬਈ, ਮੁੰਬਈ-ਝਾੜਸੁਗਦਾ-ਮੁੰਬਈ, ਚੇਨੱਈ-ਪੁਨੇ-ਚੇਨੱਈ, ਚੇਨੱਈ-ਜੈਪੁਰ-ਚੇਨੱਈ ਅਤੇ ਚੇਨੱਈ-ਵਾਰਾਨਸੀ-ਚੇਨੱਈ ਰੂਟਾਂ ’ਤੇ ਉਡਾਣਾਂ ਲਾਂਚ ਕੀਤੀਆਂ ਹਨ। ਏਅਰਲਾਈਨ ਨੇ ਦੱਸਿਆ ਕਿ ਇਸ ਵੱਲੋਂ ਦੁਬਈ ਲਈ ਅਤੇ ਉੱਥੋਂ ਉਡਾਣਾਂ ਮੁੜ ਸ਼ੁਰੂ ਕੀਤੀਆਂ ਜਾਣਗੀਆਂ ਜਿਸ ਨਾਲ ਮੁੰਬਈ, ਦਿੱਲੀ, ਅਹਿਮਦਾਬਾਦ, ਕੋਚੀ, ਕੋਜ਼ੀਕੋੜ, ਅੰਮ੍ਰਿਤਸਰ ਅਤੇ ਬੰਗਲੁਰੂ ਨਾਲ ਜੁੜਿਆ ਜਾ ਸਕੇਗਾ। ਸਪਾਈਸਜੈੱਟ ਦੇ ਚੇਅਰਮੈਨ ਅਤੇ ਐੱਮਡੀ ਅਜੈ ਸਿੰਘ ਨੇ ਕਿਹਾ ਕਿ ਇਹ ਨਵੀਂਆਂ ਉਡਾਣਾਂ ਨਾ ਸਿਰਫ਼ ਸਾਡੀ ਬਲਕਿ ਸਮੁੱਚੀ ਹਵਾਬਾਜ਼ੀ ਸਨਅਤ ਦੇ ਤੇਜ਼ੀ ਨਾਲ ਸੁਰਜੀਤ ਹੋਣ ਦਾ ਸੰਕੇਤ ਹਨ।

Business