ਨਵੀਂ ਦਿੱਲੀ
ਵਿਸ਼ਵ ਬੈਂਕ ਸਮੂਹ ਨੇ ਬੇਨਿਯਮੀਆਂ ਦੇ ਦੋਸ਼ਾਂ ਤੋਂ ਬਾਅਦ ਵੱਖ-ਵੱਖ ਦੇਸ਼ਾਂ ’ਚ ਨਿਵੇਸ਼ ਦੇ ਮਾਹੌਲ ‘ਤੇ ਆਪਣੀ ਸੁਖਾਲਾ ਕਾਰੋਬਾਰ ਰਿਪੋਰਟ ਪ੍ਰਕਾਸ਼ਿਤ ਨਾ ਕਰਨ ਦਾ ਫੈਸਲਾ ਕੀਤਾ ਹੈ। ਇਸ ਰਿਪੋਰਟ ਵਿੱਚ ਇਹ ਦੱਸਿਆ ਜਾਂਦਾ ਸੀ ਕਿ ਕਿਹੜੇ ਦੇਸ਼ ਦਾ ਮਾਹੌਲ ਨਿਵੇਸ਼ ਤੇ ਕਾਰੋਬਾਰ ਲਈ ਬਿਹਤਰ ਹੈ। ਚੀਨ ਰੈਂਕਿੰਗ ਨੂੰ ਤਰਜੀਹ ਦੇਣ ਲਈ 2017 ਵਿੱਚ ਕੁਝ ਉੱਚ ਬੈਂਕ ਅਧਿਕਾਰੀਆਂ ਵੱਲੋਂ ਕਥਿਤ ਤੌਰ ‘ਤੇ ਕੀਤੀ ਗਈ ਡਾਟਾ ਬੇਨਿਯਮੀਆਂ ਦੀ ਜਾਂਚ ਤੋਂ ਬਾਅਦ ਇਹ ਫੈਸਲਾ ਲਿਆ ਗਿਆ। ਬਿਆਨ ਵਿੱਚ ਵਿਸ਼ਵ ਬੈਂਕ ਸਮੂਹ ਨੇ ਕਿਹਾ, “ਕਾਰੋਬਾਰ ਵਿੱਚ ਸੌਖ ਬਾਰੇ ਅੱਜ ਤੱਕ ਉਪਲਬਧ ਸਾਰੀ ਜਾਣਕਾਰੀ ਦੀ ਸਮੀਖਿਆ ਕਰਨ ਤੋਂ ਬਾਅਦ ਵਿਸ਼ਵ ਬੈਂਕ ਗਰੁੱਪ ਮੈਨੇਜਮੈਂਟ ਨੇ ਸੁਖਾਲਾ ਕਰੋਬਾਰ ਰਿਪੋਰਟ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ।