ਮੌਤ ਦੀਆਂ ਅਫ਼ਵਾਹਾਂ ਮਗਰੋਂ ਮੁੱਲ੍ਹਾ ਬਰਾਦਰ ਨੇ ਜਾਰੀ ਕੀਤਾ ਆਡੀਓ ਸੁਨੇਹਾ

Afghanistan's acting deputy prime minister Abdul Ghani Baradar speaks during an interview in Kandahar, Afghanistan, where he denied reports that he was hurt in a clash with a rival faction of the Taliban, in this still image taken from video posted on September 15, 2021. Video posted on September 15, 2021. RTA KANDAHAR VIA TALIBAN/ VIA REUTERS TV ATTENTION EDITORS - NO RESALES. NO ARCHIVES. THIS IMAGE HAS BEEN SUPPLIED BY A THIRD PARTY. AFGHANISTAN OUT.

ਨਵੀਂ ਦਿੱਲੀ  ਅਫ਼ਗਾਨਿਸਤਾਨ ਵਿਚ ਬਣੀ ਤਾਲਿਬਾਨ ਸਰਕਾਰ ਦੇ ਉਪ ਮੁੱਖ ਮੰਤਰੀ ਮੁੱਲ੍ਹਾ ਬਰਾਦਰ ਨੇ ਉਸ ਦੀ ਗੁੰਮਸ਼ੁਦਗੀ ’ਤੇ ਉੱਠਦੇ ਸਵਾਲਾਂ ਦੇ ਮੱਦੇਨਜ਼ਰ ਹੁਣ ਇਕ ਆਡੀਓ ਸੁਨੇਹਾ ਜਾਰੀ ਕਰ ਕੇ ਆਪਣੀ ਤੇ ਸਾਥੀਆਂ ਦੀ ਖੈਰੀਅਤ ਬਾਰੇ ਜਾਣੂ ਕਰਵਾਇਆ ਹੈ।

ਜਾਰੀ ਕੀਤੀ ਗਈ ਆਡੀਓ ਕਲਿੱਪ ਵਿਚ ਬਰਾਦਰ ਨੇ ਕਿਹਾ, ‘‘ਮੀਡੀਆ ਵਿਚ ਮੇਰੀ ਸਿਹਤ ਤੇ ਮੌਤ ਸਬੰਧੀ ਖ਼ਬਰਾਂ ਆ ਰਹੀਆਂ ਹਨ। ਪਿਛਲੀਆਂ ਕੁਝ ਰਾਤਾਂ ਤੋਂ ਮੈਂ ਲਗਾਤਾਰ ਦੌਰੇ ’ਤੇ ਹਾਂ। ਮੈਂ, ਮੇਰੇ ਭਰਾ ਤੇ ਸਾਥੀ ਅਸੀਂ ਸਭ ਠੀਕ ਹਾਂ।’’ ਕਤਰ ਦੇ ਵਿਦੇਸ਼ ਮੰਤਰੀ ਵੱਲੋਂ ਹਾਲ ਹੀ ਵਿਚ ਕੀਤੇ ਗਏ ਦੌਰੇ ਦੌਰਾਨ ਗੈਰ-ਹਾਜ਼ਰ ਰਹਿਣ ਬਾਰੇ ਉਸ ਨੇ ਕਿਹਾ ਕਿ ਉਹ ਕਤਰ ਦੇ ਵਿਦੇਸ਼ ਮੰਤਰੀ ਨੂੰ ਮਿਲ ਨਹੀਂ ਸਕਿਆ ਕਿਉਂ ਕਿ ਉਹ ਦੌਰੇ ’ਤੇ ਸੀ। ਮੈਨੂੰ ਕਤਰ ਦੇ ਵਿਦੇਸ਼ ਮੰਤਰੀ ਦੇ ਅਚਨਚੇਤ ਦੌਰੇ ਬਾਰੇ ਜਾਣਕਾਰੀ ਮਿਲ ਗਈ ਸੀ।’’ ਮੁੱਲ੍ਹਾ ਬਰਾਦਰ ਨੇ ਕਿਹਾ, ‘‘ਮੀਡੀਆ ਹਮੇਸ਼ਾ ਝੂਠਾ ਪ੍ਰਚਾਰ ਕਰਦਾ ਹੈ, ਇਸ ਵਾਸਤੇ ਮੈਂ ਉਨ੍ਹਾਂ ਸਾਰੇ ਝੂਠਾਂ ਨੂੰ ਮੁੱਢੋਂ ਰੱਦ ਕਰਦਾ ਹਾਂ ਅਤੇ ਇਸ ਗੱਲ ਦੀ 100 ਫ਼ੀਸਦ ਪੁਸ਼ਟੀ ਕਰਦਾ ਹਾਂ ਕਿ ਤਾਲਿਬਾਨ ਵਿਚ ਅਹੁਦਿਆਂ ਨੂੰ ਲੈ ਕੇ ਕੋਈ ਮੱਤਭੇਦ ਨਹੀਂ ਹੈ ਅਤੇ ਸਾਡੇ ਵਿਚਾਲੇ ਕੋਈ ਸਮੱਸਿਆ ਨਹੀਂ ਹੈ।’’