ਕੇਪ ਕੈਨਵਰਲ:ਸਪੇਸ ਐਕਸ ਦੇ ਮਾਲਕ ਐਲਨ ਮਸਕ ਨੇ ਬੁੱਧਵਾਰ ਰਾਤ ਨੂੰ ਪਹਿਲੀ ਵਾਰ ਚਾਰ ਵਿਅਕਤੀਆਂ ਨੂੰ ਨਿੱਜੀ ਦੌਰੇ ’ਤੇ ਪੁਲਾੜ ਲਈ ਰਵਾਨਾ ਕੀਤਾ। ਇਨ੍ਹਾਂ ਵਿੱਚ ਦੋ ਮੁਕਾਬਲਾ ਜੇਤੂ, ਸਿਹਤ ਸੰਭਾਲ ਵਰਕਰ ਅਤੇ ਇਨ੍ਹਾਂ ਨੂੰ ਸਪਾਂਸਰ ਕਰਨ ਵਾਲਾ ਵਿਅਕਤੀ ਸ਼ਾਮਲ ਹਨ। ਨਾਸਾ ਦੇ ਫਲੋਰਿਡਾ ਸਥਿਤ ਕੈਨੇਡੀ ਸਪੇਸ ਰਿਸਰਚ ਸੈਂਟਰ ਤੋਂ ਫਾਲਕਨ 9 ਰਾਕੇਟ ਲਾਂਚ ਕੀਤਾ ਗਿਆ। ਇਸ ਦੇ ਕਰੀਬ 12 ਮਿੰਟ ਬਾਅਦ ਡ੍ਰੈਗਨ ਕੈਪਸੂਲ ਰਾਕੇਟ ਤੋਂ ਵੱਖ ਹੋ ਗਿਆ। ਇਸ ਮਿਸ਼ਨ ਦਾ ਮਕਸਦ ਅਮਰੀਕਾ ਦੇ ਟੈਨੇਸੀ ਸਥਿਤ ਜੂਡ ਚਿਲਡਰਨ ਰਿਸਰਚ ਹਸਪਤਾਲ ਲਈ ਫੰਡ ਇਕੱਠੇ ਕਰਨਾ ਹੈ।