ਟੋਰਾਂਟੋ/ਜੀਟੀਏ 9 ਅਕਤੂਬਰ ਨੂੰ ਕਿਚਨਰ ਵਿੱਚ ਲਾਇਆ ਜਾਵੇਗਾ ਕਾਊਂਸਲਰ ਕੈਂਪ

ਟੋਰਾਂਟੋ, 16 ਸਤੰਬਰ (ਪੋਸਟ ਬਿਊਰੋ) : 9 ਅਕਤੂਬਰ, 2021 ਦਿਨ ਸ਼ਨਿੱਚਰਵਾਰ ਨੂੰ ਕਿਚਨਰ, ਓਨਟਾਰੀਓ ਵਿੱਚ ਕਾਊਂਸਲੇਟ ਜਨਰਲ ਆਫ ਇੰਡੀਆ ਵੱਲੋਂ ਕਾਊਂਸਲਰ ਕੈਂਪ ਲਾਇਆ ਜਾ ਰਿਹਾ ਹੈ। ਇਸ ਕੈਂਪ ਵਿੱਚ ਕਾਊਂਸਲਰ ਨਾਲ ਸਬੰਧਤ ਮਾਮਲੇ, ਜਿਵੇਂ ਕਿ ਪਾਸਪੋਰਟ, ਓਸੀਆਈ ਤੇ ਅਟੈਸਟੇਸ਼ਨ ਆਦਿ ਹੇਠ ਲਿਖੇ ਵੇਰਵੇ ਅਨੁਸਾਰ, ਹੱਲ ਕੀਤੇ ਜਾਣਗੇ :

ਕਾਊਂਸਲਰ ਕੈਂਪ ਦੀ ਥਾਂ ਮਿਤੀ ਸਮਾਂ ਸਬੰਧਤ ਲੋਕੇਸ਼ਨ ਉੱਤੇ ਜਿਸ ਵਿਅਕਤੀ ਨਾਲ ਸੰਪਰਕ ਕਰਨਾ ਹੈ
ਗੁਰਦੁਆਰਾ ਸਾਹਿਬ, 2070 ਸਨਾਇਡਰਜ਼ ਰੋਡ ਈ, ਪੀਟਰਜ਼ਬਰਗ, ਕਿਚਨਰ, ਓਨਟਾਰੀਓ-ਐਨਓਬੀ 2ਐਚ0 ਸ਼ਨਿੱਚਰਵਾਰ, ਅਕਤੂਬਰ 10,2021 ਸਵੇਰੇ 10:00 ਵਜੇ ਤੋਂ ਦੁਪਹਿਰੇ 1:00 ਵਜੇ ਤੱਕ ਸ· ਕੁਲਦੀਪ ਸਿੰਘ ਬਾਛੜ ਫੋਨ : 519-500-6265

2· ਇਹ ਕਾਊਂਸਲਰ ਕੈਂਪ ਲੰਮੇਂ ਸਮੇਂ ਤੋਂ ਪੈਂਡਿੰਗ ਪਏ ਮਾਮਲਿਆਂ ਨੂੰ ਸੁਲਝਾਉਣ ਲਈ ਲਾਇਆ ਜਾ ਰਿਹਾ ਹੈ ਤੇ ਇਹ ਨਾ ਤਾਂ ਦੁਬਾਰਾ ਲਾਇਆ ਜਾਵੇਗਾ ਤੇ ਨਾ ਹੀ ਸਬੰਧਤ ਥਾਂ ਉੱੱਤੇ ਕਾਊਂਸਲਰ ਸੇਵਾਵਾਂ ਹੀ ਦਿੱਤੀਆਂ ਜਾਣਗੀਆਂ। ਫਿਰ ਵੀ ਪਾਸਪੋਰਟ, ਓਸੀਆਈ ਤੇ ਅਟੈਸਟੇਸ਼ਨ ਸੇਵਾਵਾਂ ਜੇ ਸਾਰੀ ਤਰ੍ਹਾਂ ਮੁਕੰਮਲ ਪਾਈਆਂ ਗਈਆਂ ਤਾਂ ਇਹ ਸਵੀਕਾਰ ਕਰ ਲਈਆਂ ਜਾਣਗੀਆਂ।
3· ਬਿਨੈਕਾਰਾਂ ਨੂੰ ਬੇਨਤੀ ਹੈ ਕਿ ਉਹ ਹੇਠ ਲਿਖੇ ਲਿੰਕਸ ਉੱਤੇ ਝਾਤੀ ਮਾਰ ਲੈਣ ਤੇ ਡੌਕਿਊਮੈਂਟਰੀ ਰਿਕੁਆਰਮੈਂਟਸ ਤੇ ਐਪਲੀਕੇਬਲ ਫੀਸ ਸਮਝ ਲੈਣ:
PASSPORT : https://www.cgitoronto.gov.in/page/general-info-passport/
PASSPORT FAQs : <https://www.cgitoronto.gov.in/page/passport-faqs/>
OCI : <https://www.cgitoronto.gov.in/page/oci-application/>
ATTESTATION : https://www.cgitoronto.gov.in/page/power-of-attorney/
<https://www.cgitoronto.gov.in/page/civil-documents/>
https://www.cgitoronto.gov.in/page/att-commercial-documents/
<https://www.cgitoronto.gov.in/page/general-info-attestation/>

4·ਅਰਜ਼ੀਆਂ ਉਸ ਸੂਰਤ ਵਿੱਚ ਹੀ ਅੱਗੇ ਜਾਰੀ ਰੱਖੀਆਂ ਜਾਣਗੀਆਂ ਜੇ ਸਾਰੇ ਦਸਤਾਵੇਜ਼ ਤੇ ਫਾਰਮ ਭਰੇ ਹੋਣਗੇ। ਬਿਨੈਕਾਰਾਂ ਨੂੰ ਆਪਣੇ ਸਾਰੇ ਦਸਤਾਵੇਜ਼ਾਂ ਤੇ ਫਾਰਮਜ਼ ਦੀ ਫੋਟੋਕਾਪੀ ਜਮ੍ਹਾਂ ਕਰਵਾਉਣੀ ਹੋਵੇਗੀ।ਕਿਸੇ ਵੀ ਦਸਤਾਵੇਜ਼ ਦੀ ਸੌਫਟ ਕਾਪੀ ਸਵੀਕਾਰੀ ਨਹੀਂ ਜਾਵੇਗੀ। ਫੀਸ ਸਿਰਫ ਡਿਮਾਂਡ ਡਰਾਫਟ ਦੇ ਰੂਪ ਵਿੱਚ ਕਾਊਂਸਲੇਟ ਜਨਰਲ ਆਫ ਇੰਡੀਆ, ਟੋਰਾਂਟੋ, ਦੇ ਪੱਖ ਉੱਤੇ ਹੀ ਸਵੀਕਾਰੀ ਜਾਵੇਗੀ।ਬਿਨੈਕਾਰਾਂ ਨੂੰ ਪਹਿਲਾਂ ਤੋਂ ਹੀ ਆਪਣਾ ਪਤਾ ਲਿਖਿਆ ਪ੍ਰੀ ਪੇਡ ਐਨਵੈਲਪ ਕਿਸੇ ਵੀ ਅਰਜ਼ੀ ਦੇ ਨਾਲ ਮੁਹੱਈਆ ਕਰਵਾਉਣਾ ਹੋਵੇਗਾ, ਜਿਸ ਤੋਂ ਬਿਨਾਂ ਕੋਈ ਵੀ ਫਾਰਮ ਸਵੀਕਾਰਿਆ ਨਹੀਂ ਜਾਵੇਗਾ।
5· ਕਿਰਪਾ ਕਰਕੇ ਕਾਊਂਸਲਰ ਕੈਂਪ ਦੌਰਾਨ ਸੇਵਾਵਾਂ ਹਾਸਲ ਕਰਨ ਲਈ ਆਪਣੇ ਵੇਰਵੇ ਉੱਤੇ ਰਜਿਸਟਰ ਕਰਵਾਓ। ਕੋਵਿਡ-19 ਗਾਈਡਲਾਈਨਜ਼ ਦਾ ਕੈਂਪ ਉੱਤੇ ਸਖ਼ਤੀ ਨਾਲ ਪਾਲਣ ਕੀਤਾ ਜਾਵੇ।