ਓਟਵਾ: ਹੈਲਥ ਕੈਨੇਡਾ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਫਾਈਜ਼ਰ-ਬਾਇਓਐਨਟੈਕ ਤੇ ਮੌਡਰਨਾ ਦੀ ਐਮਆਰਐਨਏ ਵੈਕਸੀਨਜ਼ ਨੂੰ 12 ਸਾਲ ਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਲਾਉਣ ਦੀ ਪੂਰੀ ਤਰ੍ਹਾਂ ਮਨਜੂ਼ਰੀ ਦੇ ਦਿੱਤੀ ਗਈ ਹੈ।
ਇਹ ਐਲਾਨ ਉਸ ਸਮੇਂ ਹੋਇਆ ਜਦੋਂ ਵੀਰਵਾਰ ਨੂੰ ਦੋਵਾਂ ਵੈਕਸੀਨਜ਼ ਦੇ ਅੰਤਰਿਮ ਆਰਡਰ ਵੀਰਵਾਰ ਨੂੰ ਖਤਮ ਹੋਣ ਜਾ ਰਹੇ ਹਨ। ਪ੍ਰੀਕਲੀਨਿਕਲ ਤੇ ਕਲੀਨਿਕਲ ਡਾਟਾ ਦੇ ਆਧਾਰ ਉੱਤੇ ਇਨ੍ਹਾਂ ਹੁਕਮਾਂ ਤਹਿਤ ਕੈਨੇਡਾ ਭਰ ਵਿੱਚ ਕੋਵਿਡ-19 ਮਹਾਂਮਾਰੀ ਤੋਂ ਬਚਾਅ ਲਈ ਜਲਦ ਤੋਂ ਜਲਦ ਵੰਡਿਆ ਜਾਵੇਗਾ। ਫਾਈਜ਼ਰ-ਬਾਇਓਐਨਟੈਕ ਵੈਕਸੀਨ ਨੂੰੰ ਸ਼ੁਰੂ ਵਿੱਚ ਪਹਿਲਾਂ ਸਿਰਫ ਕੈਨੇਡਾ ਵਿੱਚ ਹੀ ਵਰਤੋਂ ਲਈ ਆਰਡਰ ਦਿੱਤੇ ਗਏ ਸਨ।
ਹਾਲਾਂਕਿ ਕੈਨੇਡੀਅਨਾਂ ਦੀ ਵੱਡੀ ਗਿਣਤੀ ਪੂਰੀ ਤਰ੍ਹਾਂ ਵੈਕਸੀਨੇਟ ਹੋ ਚੁੱਕੀ ਹੈ, ਪਰ ਅਜੇ ਵੀ ਕਾਫੀ ਕੰਮ ਕਰਨਾ ਬਾਕੀ ਹੈ ਕਿਉਂਕਿ ਇਨਫੈਕਸ਼ਨ ਤੇ ਹਸਪਤਾਲ ਵਿੱਚ ਲੋਕਾਂ ਦੇ ਭਰਤੀ ਹੋਣ ਦੀ ਦਰ ਤੇਜ਼ੀ ਨਾਲ ਵੱਧ ਰਹੀ ਹੈ, ਖਾਸਤੌਰ ਉੱਤੇ ਜਿਨ੍ਹਾਂ ਵੈਕਸੀਨੇਸ਼ਨ ਨਹੀਂ ਕਰਵਾਈ ਉਨ੍ਹਾਂ ਨੂੰ ਵਧੇਰੇ ਨੁਕਸਾਨ ਹੋਣ ਦਾ ਡਰ ਹੈ। ਮੌਡਰਨਾ ਨੇ ਇਸ ਫੈਸਲੇ ਨੂੰ ਮੀਲ ਪੱਥਰ ਦੱਸਿਆ। ਮੌਡਰਨਾ ਦੇ ਚੀਫ ਐਗਜੈ਼ਕਟਿਵ ਆਫੀਸਰ ਸਟੀਫਨ ਬੈਂਸਲ ਨੇ ਆਖਿਆ ਕਿ ਉਹ ਇਸ ਪ੍ਰਕਿਰਿਆ ਵਿੱਚ ਕੀਤੀ ਗਈ ਸਖ਼ਤ ਮਿਹਨਤ ਲਈ ਹੈਲਥ ਕੈਨੇਡਾ ਅਤੇ ਕੈਨੇਡਾ ਸਰਕਾਰ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦੇ ਹਨ।
ਹੈਲਥ ਕੈਨੇਡਾ ਨੇ ਰਸਮੀ ਤੌਰ ਉੱਤੇ ਤਿੰਨ ਕੋਵਿਡ-19 ਵੈਕਸੀਨਜ਼ ਦੇ ਨਾਂ ਬਦਲਣ ਦੀ ਰਸਮੀ ਤਰ ਉੱਤੇ ਇਜਾਜ਼ਤ ਦੇ ਦਿੱਤੀ ਹੈ ਇਨ੍ਹਾਂ ਵਿੱਚ ਫਾਈਜ਼ਰ-ਬਾਇਓਐਨਟੈਕ, ਮੌਡਰਨਾ ਤੇ ਐਸਟ੍ਰਾਜੈ਼ਨੇਕਾ ਸ਼ਾਮਲ ਹਨ। ਫਾਈਜ਼ਰ-ਬਾਇਓਐਨਟੈਕ ਨੂੰ ਹੁਣ ਕੌਮਿਰਨੈਟੀ, ਮੌਡਰਨਾ ਨੂੰ ਸਪਾਈਕਵੈਕਸ ਤੇ ਐਸਟ੍ਰਾਜ਼ੈਨੇਕਾ ਨੂੰ ਵੈਕਸਜ਼ੇਵਰੀਆ ਨਾਂ ਦਿੱਤੇ ਜਾਣਗੇ।
ਫਾਈਜ਼ਰ, ਮੌਡਰਨਾ ਅਤੇ ਐਸਟ੍ਰਾਜ਼ੈਨੇਕਾ ਦੇ ਬਦਲੇ ਜਾਣਗੇ ਨਾਂ
