ਪੰਜਾਬ ਕਾਂਗਰਸ ’ਚ ਸੰਕਟ: ਕੈਪਟਨ ਨੂੰ ਬਦਲਣ ਲਈ ਦਬਾਅ, ਸੂਤਰਾਂ ਨੇ ਕਿਹਾ,‘ਕੁੱਝ ਵੀ ਹੋ ਸਕਦਾ ਹੈ’

ਨਵੀਂ ਦਿੱਲੀ

ਪੰਜਾਬ ਕਾਂਗਰਸ ਵਿਚਲਾ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ ਕਿਉਂਕਿ ਵਿਆਪਕ ਦਬਾਅ ਕਾਰਨ ਆਲ ਇੰਡੀਆ ਕਾਂਗਰਸ ਕਮੇਟੀ (ਏਆਈਸੀਸੀ) ਦੇ ਸੂਤਰਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬਦਲਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ। ਤਕਰੀਬਨ 50 ਵਿਧਾਇਕਾਂ ਨੇ ਇਸ ਸਬੰਧ ਵਿੱਚ ਹਾਈ ਕਮਾਂਡ ਨੂੰ ਪੱਤਰ ਲਿਖਿਆ ਹੈ।

ਏਆਈਸੀਸੀ ਦੇ ਸੂਤਰਾਂ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਬਦਲਣ ਲਈ 50 ਵਿਧਾਇਕਾਂ ਦੇ ਹਸਤਾਖਰ ਵਾਲਾ ਸਾਂਝਾ ਪੱਤਰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਮਿਲਿਆ ਹੈ। ਜਦੋਂ ਪਾਰਟੀ ਦੇ ਸੂਤਰ ਤੋਂ ਪੁੱਛਿਆ ਕੀ ਮੁੱਖ ਮੰਤਰੀ ਨੂੰ ਬਦਲਿਆ ਜਾ ਸਕਦਾ ਹੈ ਤਾਂ ਉਸ ਨੇ ਕਿਹਾ, “ਕੁਝ ਵੀ ਹੋ ਸਕਦਾ ਹੈ, ਸਥਿਤੀ ਬਹੁਤ ਗੰਭੀਰ ਹੈ।” ਪਾਰਟੀ ਸੂਤਰਾਂ ਨੇ ਕਿਹਾ ਕਿ ਮੁੱਖ ਮੰਤਰੀ ਸ਼ਨਿਚਰਵਾਰ ਨੂੰ ਬਦਲਿਆ ਜਾ ਸਕਦਾ ਹੈ ਪਰ ਉਨ੍ਹਾਂ ਦੀ ਥਾਂ ਕੌਣ ਹੋਵੇਗਾ, ਇਸ ਬਾਰੇ ਭੇਤ ਬਰਕਰਾਰ ਹੈ।