ਚੰਡੀਗੜ੍ਹ: ਪੰਜਾਬ ਵਿੱਤ ਤੇ ਯੋਜਨਾ ਭਵਨ ਨੂੰ ਅੱਗ ਲੱਗੀ

ਚੰਡੀਗੜ੍ਹ

ਇਥੋਂ ਦੇ ਸੈਕਟਰ 33 ਸਥਿਤ ਪੰਜਾਬ ਦੇ ਵਿੱਤ ਤੇ ਯੋਜਨਾ ਭਵਨ ਵਿੱਚ ਅੱਜ ਸਵੇਰੇ ਅੱਗ ਲੱਗ ਗਈ। ਅੱਗ ਇਮਾਰਤ ਦੀ ਪਹਿਲੀ ਮੰਜ਼ਿਲ ਵਿੱਚ ਲੱਗੀ, ਜਿੱਥੇ ਯੋਜਨਾ ਦਾ ਰਿਕਾਰਡ ਰੱਖਿਆ ਹੋਇਆ ਸੀ। ਅੱਗ ਲੱਗਣ ਬਾਰੇ ਜਿਉਂ ਹੀ ਪਤਾ ਲੱਗਾ ਤਾਂ ਦਫਤਰ ਦੇ ਸਬੰਧਤ ਸਟਾਫ ਅਤੇ ਅਧਿਕਾਰੀ ਵੀ ਮੌਕੇ ‘ਤੇ ਪਹੁੰਚ ਗਏ। ਪ੍ਰਿੰਸੀਪਲ ਸੈਕਟਰੀ ਰਾਜ ਕਮਲ ਚੌਧਰੀ ਨੇ ਵੀ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਕਈ ਘੰਟਿਆਂ ਵਿੱਚ ਅੱਗ ਉਤੇ ਕਾਬੂ ਪਾਇਆ ਪਰ ਖ਼ਬਰ ਲਿਖੇ ਜਾਣ ਤੱਕ ਇਮਾਰਤ ਦੇ ਅੰਦਰੋਂ ਧੂੰਆਂ ਨਿਕਲ ਹੀ ਰਿਹਾ ਸੀ।